ਰਾਜਕੋਟ ਹਵਾਈ ਅੱਡੇ ਦੀ ਕੈਨੋਪੀ ਡਿੱਗੀ
07:52 AM Jun 30, 2024 IST
ਰਾਜਕੋਟ, 29 ਜੂਨ
ਦਿੱਲੀ ਤੇ ਜਬਲਪੁਰ ਦੇ ਹਵਾਈ ਅੱਡਿਆਂ ’ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਅੱਜ ਭਾਰੀ ਮੀਂਹ ਕਾਰਨ ਗੁਜਰਾਤ ਦੇ ਰਾਜਕੋਟ ਦੇ ਕੌਮਾਂਤਰੀ ਹਵਾਈ ਅੱਡੇ ਦੀ ਕੈਨੋਪੀ ਵੀ ਡਿੱਗ ਗਈ ਹੈ। ਇਸ ਹਾਦਸੇ ’ਚ ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਇਸ ਨਾਲ ਕਾਂਗਰਸ ਨੂੰ ਹਾਕਮ ਧਿਰ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਮੌਕਾ ਮਿਲ ਗਿਆ ਹੈ। ਰਾਜਕੋਟ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਭਾਰੀ ਮੀਂਹ ਕਾਰਨ ਸਵੇਰੇ 11.40 ਵਜੇ ਟਰਮੀਨਲ ਦੀ ਕੈਨੋਪੀ ’ਚ ਪਾਣੀ ਭਰਿਆ ਦਿਖਾਈ ਦਿੱਤਾ।’ ਉਨ੍ਹਾਂ ਕਿਹਾ, ‘ਇਸ ਦੀ ਸੂਚਨਾ ਮਿਲਦਿਆਂ ਹੀ ਇਹ ਜਾਣਕਾਰੀ ਸਿਵਲ ਵਿਭਾਗ ਨੂੰ ਦਿੱਤੀ ਗਈ ਤੇ ਮੁਲਾਜ਼ਮਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ।’ ਕੌਮਾਂਤਰੀ ਹਵਾਈ ਅੱਡਾ ਰਾਜਕੋਟ ਤੋਂ 30 ਕਿਲੋਮੀਟਰ ਦੂਰ ਹੀਰਾਸਰ ’ਚ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ, ‘ਭਾਰੀ ਮੀਂਹ ਕਾਰਨ ਸਵੇਰੇ 11.55 ਵਜੇ ਕੈਨੋਪੀ ’ਚ ਹੋਰ ਪਾਣੀ ਭਰ ਗਿਆ ਅਤੇ ਇਸ ਦਾ ਕੱਪੜਾ ਫਟ ਗਿਆ ਤੇ ਇਹ ਹੇਠਾਂ ਡਿੱਗ ਗਈ। -ਪੀਟੀਆਈ
Advertisement
Advertisement
Related News
Advertisement