ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਰਤ ਤੋਂ ਨਾਮਜ਼ਦਗੀ ਰੱਦ ਹੋਣ ਵਾਲਾ ਉਮੀਦਵਾਰ ਕਾਂਗਰਸ ’ਚੋਂ ਮੁਅੱਤਲ

07:03 AM Apr 27, 2024 IST

ਅਹਿਮਦਾਬਾਦ, 26 ਅਪਰੈਲ
ਗੁਜਰਾਤ ਕਾਂਗਰਸ ਨੇ ਸੂਰਤ ’ਚ ਆਪਣੇ ਲੋਕ ਸਭਾ ਉਮੀਦਵਾਰ ਨਿਲੇਸ਼ ਕੁੰਭਾਨੀ ਨੂੰ ਪਾਰਟੀ ’ਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਨਿਲੇਸ਼ ਦੇ ਨਾਮਜ਼ਦਗੀ ਫਾਰਮ ’ਚ ਖਾਮੀਆਂ ਹੋਣ ਕਾਰਨ ਰੱਦ ਹੋ ਗਿਆ ਸੀ ਜਿਸ ਕਾਰਨ ਭਾਜਪਾ ਦਾ ਮੁਕੇਸ਼ ਦਲਾਲ ਬਿਨਾਂ ਕਿਸੇ ਵਿਰੋਧ ਦੇ ਲੋਕ ਸਭਾ ਲਈ ਚੁਣ ਲਿਆ ਗਿਆ ਹੈ। ਕਾਂਗਰਸ ਨੇ ਕਿਹਾ ਕਿ ਵਿਚਾਰ-ਵਟਾਂਦਰੇ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਭਾਜਪਾ ਨਾਲ ਗੰਢਤੁੱਪ ਜਾਂ ਆਪਣੀ ਅਣਗਹਿਲੀ ਕਾਰਨ ਕੁੰਭਾਨੀ ਦਾ ਨਾਮਜ਼ਦਗੀ ਪਰਚਾ ਰੱਦ ਹੋਇਆ ਹੈ। ਬਾਲੂ ਪਟੇਲ ਦੀ ਅਗਵਾਈ ਹੇਠਲੀ ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਕੁੰਭਾਨੀ ਨੂੰ ਆਪਣੇ ਵਿਚਾਰ ਰੱਖਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫਾਰਮ ਰੱਦ ਹੋਣ ਮਗਰੋਂ ਭਾਜਪਾ ਨੇ ਅੱਠ ਹੋਰ ਉਮੀਦਵਾਰਾਂ ਦੇ ਨਾਮ ਵਾਪਸ ਕਰਵਾ ਲਏ ਜਿਸ ਨਾਲ ਸੂਰਤ ਦੇ ਲੋਕ ਵੋਟਿੰਗ ਅਧਿਕਾਰ ਤੋਂ ਵਾਂਝੇ ਰਹਿ ਗਏ। -ਪੀਟੀਆਈ

Advertisement

Advertisement
Advertisement