For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ

06:33 AM Dec 19, 2024 IST
ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ
Advertisement

ਸੁਰਿੰਦਰ ਮਾਵੀ
ਵਿਨੀਪੈਗ, 18 ਦਸੰਬਰ
ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਤੋਂ ਵੀ ਹੇਠਾਂ ਖਿਸਕ ਗਿਆ ਹੈ। ਕੈਨੇਡੀਅਨ ਡਾਲਰ, ਜਿਸ ਨੂੰ ਲੂਨੀ ਵੀ ਕਹਿੰਦੇ ਹਨ, ਦੇ ਮੁੱਲ ਵਿਚ ਗਿਰਾਵਟ ਇਸ ਹਫ਼ਤੇ ਦੀ ਸਿਆਸੀ ਉਥਲ-ਪੁਥਲ ਤੋਂ ਬਾਅਦ ਆਈ ਹੈ। ਬੀਤੇ ਦਿਨੀਂ ਵਿੱਤ ਮੰਤਰੀ ਕ੍ਰਿਸਟੀਆ ਫੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਿਨਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਲੂਮਬਰਗ ਦੇ ਡੇਟਾ ਅਨੁਸਾਰ ਅੱਜ ਸਵੇਰੇ 1 ਕੈਨੇਡੀਅਨ ਡਾਲਰ 71 ਅਮਰੀਕੀ ਸੈਂਟ ਤੋਂ ਵੀ ਹੇਠਾਂ ਜਾਣ ਤੋਂ ਬਾਅਦ ਦੁਪਹਿਰ ਤੱਕ 71.01 ਸੈਂਟ ਦਰਜ ਹੋਇਆ ਹੈ। ਕਰੋਨਾ ਵੇਲੇ ਮਾਰਚ 2020 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਸੀ।
ਕੈਨੇਡਾ ਦੀ ਕਮਜ਼ੋਰ ਆਰਥਿਕਤਾ ਕਾਰਨ ਕੈਨੇਡੀਅਨ ਡਾਲਰ ਦੇ ਮੁੱਲ ਵਿੱਚ ਗਿਰਾਵਟ ਆਈ ਹੈ। ਉਪਰੋਂ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਸਾਮਾਨ ’ਤੇ 25 ਫੀਸਦ ਕਰ ਲਾਉਣ ਦੀ ਚਿਤਾਵਨੀ ਦਿੱਤੀ ਹੈ, ਜਿਸ ਕਰਕੇ ਕੈਨੇਡੀਅਨ ਆਰਥਿਕਤਾ ਨੂੰ ਡੂੰਘੀ ਸੱਟ ਲੱਗ ਸਕਦੀ ਹੈ। ਨਵੰਬਰ ਵਿੱਚ ਟਰੰਪ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ। ਕੈਨੇਡਾ ਫੈਡਰਲ ਸਰਕਾਰ ਨੇ ਆਪਣੀ ਆਰਥਿਕ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਬਜਟ ਘਾਟਾ 61.9 ਅਰਬ ਡਾਲਰ ਹੋਣ ਦਾ ਖ਼ੁਲਾਸਾ ਹੋਇਆ ਹੈ। ਕੇਂਦਰੀ ਬੈਂਕ ਇਸ ਸਾਲ ਚਾਰ ਵਾਰ ਵਿਆਜ ਦਰ ਵਿਚ ਕਟੌਤੀ ਕਰ ਚੁੱਕਾ ਹੈ। ਅਕਤੂਬਰ ਵਿਚ ਤਾਂ ਬੈਂਕ ਨੇ 50 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ। ਬੈਂਕ ਦੀ ਚਿੰਤਾ ਹੁਣ ਮਹਿੰਗਾਈ ਨੂੰ ਕਾਬੂ ਕਰਨ ਤੋਂ ਬਦਲ ਕੇ ਮਜ਼ਬੂਤ ਆਰਥਿਕ ਵਿਕਾਸ ਦੀ ਲੋੜ ਵੱਲ ਹੋ ਗਈ ਹੈ।

Advertisement

ਟਰੰਪ ਦੀ ਟੈਕਸ ਚਿਤਾਵਨੀ ‘ਲੂਨੀ’ ਦੀ ਗਿਰਾਵਟ ਦਾ ਵੱਡਾ ਕਾਰਨ: ਪੋਰਟਰ

ਬੈਂਕ ਆਫ ਮੌਂਟਰੀਅਲ ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅਮਰੀਕੀ ਡਾਲਰ ਜ਼ਿਆਦਾਤਰ ਮੁਦਰਾਵਾਂ ਦੇ ਮੁਕਾਬਲੇ ਮਜ਼ਬੂਤ ਰਿਹਾ ਹੈ ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਸ ਦੇ ਮੁਕਾਬਲੇ ਲੂਨੀ ਦੀ ਸਥਿਤੀ ਕਮਜ਼ੋਰ ਹੋਈ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ ਕੈਨੇਡਾ ਵੱਲੋਂ ਜ਼ਬਰਦਸਤ ਵਿਆਜ ਦਰ ਕਟੌਤੀਆਂ, ਟਰੰਪ ਦੀਆਂ ਟੈਰਿਫ਼ ਚਿਤਾਵਨੀਆਂ ਅਤੇ ਫਿਰ ਵਿੱਤ ਮੰਤਰੀ ਦਾ ਅਸਤੀਫ਼ਾ ਵੀ ਕੁਝ ਹੱਦ ਤੱਕ ਇਸ ਦਾ ਕਾਰਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੈਰਿਫ਼ ਦੇ ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲਦੀ ਜਾਂ ਕੋਈ ਹੋਰ ਚੰਗੀ ਆਰਥਿਕ ਖ਼ਬਰ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨੇੜਲੇ ਭਵਿੱਖ ਵਿਚ ਲੂਨੀ ਦੀ ਸਥਿਤੀ ਮਜ਼ਬੂਤ ਹੋਵੇਗੀ।

Advertisement

Advertisement
Author Image

joginder kumar

View all posts

Advertisement