For the best experience, open
https://m.punjabitribuneonline.com
on your mobile browser.
Advertisement

ਕਬਰਿਸਤਾਨ ਦੀ ਜ਼ਮੀਨ ਲੀਜ਼ ’ਤੇ ਦੇਣ ਦਾ ਰੇੜਕਾ ਜਾਰੀ

08:47 AM May 22, 2024 IST
ਕਬਰਿਸਤਾਨ ਦੀ ਜ਼ਮੀਨ ਲੀਜ਼ ’ਤੇ ਦੇਣ ਦਾ ਰੇੜਕਾ ਜਾਰੀ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਈ
ਇੱਥੇ ਸ਼ਹਿਰ ਵਿਚਲੀ ਬੈਂਕ ਕਲੋਨੀ ਸਥਿਤ ਕਬਰਿਸਤਾਨ ਦੀ ਜ਼ਮੀਨ ਵਕਫ਼ ਬੋਰਡ ਵੱਲੋਂ ਕਿਸੇ ਨੂੰ ਲੀਜ਼ ’ਤੇ ਦੇਣ ਦਾ ਰੇੜਕਾ ਅਜੇ ਵੀ ਜਾਰੀ ਹੈ। ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਇਸ ਕਬਰਿਸਤਾਨ ਨੂੰ ਖੇਤੀਬਾੜੀ ਵਾਲੀ ਜ਼ਮੀਨ ਦਰਸਾ ਕੇ ਲੀਜ਼ ’ਤੇ ਦੇ ਦਿੱਤਾ ਹੈ। ਇਸ ਸਬੰਧੀ ਅੱਜ ਮੁਸਲਿਮ ਭਾਈਚਾਰੇ ਨੇ ਮੰਤਰੀ, ਵਿਧਾਇਕਾਂ, ਮੀਡੀਆ ਡਾਇਰੈਕਟਰ ਤੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੁਸਲਿਮ ਭਾਈਚਾਰੇ ਦੀਆਂ ਦਸ ਜਥੇਬੰਦੀਆਂ ’ਤੇ ਆਧਾਰਤ ਮੋਰਚੇ ਨਾਲ ਸਬੰਧਤ ਸੈਂਕੜੇ ਵਿਅਕਤੀ ਜਦੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਮਸਲੇ ਦੇ ਹੱਲ ਲਈ ਵਕਫ ਬੋਰਡ ਦੇ ਮੁਖੀ ਨਾਲ ਗੱਲ ਕੀਤੀ। ਸਾਬਕਾ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਮੁੱਖ ਮੰਤਰੀ ਦੇ ਓਐੱਸਡੀ ਰਾਜਵੀਰ ਸੇਖੋਂ ਨਾਲ ਵਫਦ ਦੀ ਗੱਲ ਕਰਵਾਈ। ਵਿਧਾਇਕ ਅਜੀਤਪਾਲ ਕੋਹਲੀ ਨੇ ਇੱਕ ਪੁਲੀਸ ਅਫਸਰ ਨਾਲ ਗੱਲ ਕੀਤੀ। ਡੀਆਈਜੀ ਹਰਚਰਨ ਭੁੱਲਰ ਨੇ ਵੀ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਪਰ ਸਭ ਤੋਂ ਬਾਅਦ ਜਦੋਂ ਇਹ ਵਫ਼ਦ ਮੁੱਖ ਮੰਤਰੀ ਦੇ ਮੀਡੀਆ ਅਡਵਾਈਜ਼ਰ ਬਲਤੇਜ ਪੰਨੂ ਨੂੰ ਮਿਲਿਆ ਤਾਂ ਉਨ੍ਹਾਂ ਵਫਦ ਦੀ ਮੌਜੂਦਗੀ ’ਚ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਬਰਿਸਤਾਨ ਸਬੰਧੀ ਕੀਤੀ ਗਈ ਲੀਜ਼ ਰੱਦ ਕਰਵਾਉਣ ਦਾ ਭਰੋਸਾ ਦਿਵਾਇਆ। ਮੁਸਲਿਮ ਆਗੂ ਜਿਓਣਾ ਕੋਚ ਨੇ ਕਿਹਾ ਕਿ ਜੇਕਰ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਉਹ ਰੋਸ ਪ੍ਰਰਦਸ਼ਨ ਕਰਨ ਲਈ ਮਜਬੂਰ ਹੋਣਗੇ।

Advertisement

Advertisement
Author Image

joginder kumar

View all posts

Advertisement
Advertisement
×