ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਬਰਿਸਤਾਨ ਦੀ ਜ਼ਮੀਨ ਲੀਜ਼ ’ਤੇ ਦੇਣ ਦਾ ਰੇੜਕਾ ਜਾਰੀ

10:35 AM May 19, 2024 IST
ਮੀਟਿੰਗ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 18 ਮਈ
ਇੱਥੇ ਬੈਂਕ ਕਲੋਨੀ ’ਚ ਸਥਿਤ ਕਬਰਿਸਤਾਨ ਦੀ ਜ਼ਮੀਨ ਵਕਬ ਬੋਰਡ ਵੱਲੋਂ ਕਿਸੇ ਨੂੰ ਲੀਜ਼ ’ਤੇ ਦੇਣ ਸਬੰਧੀ ਛਿੜਿਆ ਵਿਵਾਦ ਜਾਰੀ ਹੈ। ਕੀਤੇ ਵਾਅਦੇ ਮੁਤਾਬਕ ਪ੍ਰ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਤੱਕ ਲੀਜ਼ ਰੱਦ ਨਾ ਕਰਨ ਕਰ ਕੇ ਮੁਸਲਿਮ ਭਾਈਚਾਰੇ ’ਚ ਰੋਸ ਬਰਕਰਾਰ ਹੈ। ਇਸ ਸਬੰਧੀ ਭਾਈਚਾਰੇ ਨੇ ਮੀਟਿੰਗ ਕਰ ਕੇ ਆਖਿਆ ਕਿ ਜੇ ਉਨ੍ਹਾਂ ਨਾਲ ਇਨਸਾਫ਼ ਨਾ ਹੋਇਆ, ਤਾਂ ਉਹ ਇਸ ਮਸਲੇ ਨੂੰ ਪੰਜਾਬ ਪੱਧਰ ’ਤੇ ਭਖਾਉਣਗੇ।
ਉਧਰ, ਇਸੇ ਮਾਮਲੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਆਗੂ ਜਿਓਣਾ ਕੋਚ ਦੀ ਅਗਵਾਈ ਹੇਠਾਂ ਵਫ਼ਦ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਡੀਸੀ ਸ਼ੌਕਤ ਅਹਿਮਦ ਪਰੇ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਕਬਰਿਸਤਾਨ ਦੀ ਲੀਜ਼ ਰੱਦ ਕਰਨ ’ਤੇ ਜ਼ੋਰ ਦਿਤਾ ਗਿਆ। ਅਧਿਕਾਰੀਆਂ ਵੱਲੋਂ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।
ਵਫ਼ਦ ’ਚ ਮੁਸਲਿਮ ਮਹਾਸਭਾ ਪੰਜਾਬ, ਸਲਮਾਨੀ ਏਕਤਾ ਮੰਚ ਵੈੱਲਫੇਅਰ ਸੁਸਾਇਟੀ, ਪੰਜਾਬ ਮੁਸਲਿਮ ਫਰੰਟ, ਅਲ ਮੁਸਲਿਮ ਪੰਜਾਬ, ਮੁਸਲਿਮ ਵੈੱਲਫੇਅਰ ਕੌਂਸਲ, ਮੁਸਲਿਮ ਸਮਾਜ ਸੇਵਾ ਸੰਸਥਾ, ਮੁਸਲਿਮ ਵੈੱਲਫੇਅਰ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ ਸਨ।

Advertisement

Advertisement
Advertisement