ਕੌਮੀ ਹਾਈਵੇਅ ਲਈ ਜ਼ਮੀਨ ਐਕੁਆਇਰ ਕਰਨ ਦੀ ਮੁਹਿੰਮ ਜਾਰੀ
06:33 PM Sep 10, 2024 IST
Advertisement
ਦਵਿੰਦਰ ਸਿੰਘ ਭੰਗੂ
ਰਈਆ, 10 ਸਤੰਬਰ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਅਧਿਕਾਰੀਆਂ ਵਲੋ ਸਬ ਡਿਵੀਜ਼ਨ ਬਾਬਾ ਬਕਾਲਾ ਵਿਚੋਂ ਲੰਘਣ ਵਾਲੀ ਰਾਸ਼ਟਰੀ ਰਾਜ ਮਾਰਗ ਸੜਕਾਂ ਬਣਾਉਣ ਲਈ ਜ਼ਮੀਨ ਐਕੁਆਇਰ ਕਰਨ ਵਾਸਤੇ ਸ਼ੁਰੂ ਕੀਤੀ ਮੁਹਿੰਮ ਲਗਾਤਾਰ ਜਾਰੀ ਹੈ।ਅੱਜ ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੇ ਆਪਣੀ ਟੀਮ ਨਾਲ ਜਲੰਧਰ-ਬਟਾਲਾ ਸੜਕ ਲਈ ਪਿੰਡ ਠੱਠੀਆਂ ਬੇਦਾਦ ਪੁਰ ਵਿਚੋਂ ਕਿਸਾਨਾਂ ਤੋ ਕਬਜ਼ੇ ਪ੍ਰਾਪਤ ਕੀਤੇ। ਇਸ ਮੌਕੇ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਪਿੰਡ ਠੱਠੀਆਂ ਬੇਦਾਦ ਪੁਰ ਦੀ ਜ਼ਮੀਨ ਸਬੰਧੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਸਨ ਪਰ ਕਬਜ਼ਾ ਅਜੇ ਨਹੀਂ ਲਿਆ ਗਿਆ ਸੀ ਜੋ ਅੱਜ ਅਮਨ ਅਮਾਨ ਨਾਲ ਕਿਸਾਨਾਂ ਦੇ ਕਬਜ਼ਾ ਦੇ ਦਿੱਤਾ ਹੈ।
Advertisement
Advertisement
Advertisement