ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਸਰਕਾਰ ਆਪ ਦੇ ਦੁਆਰ’ ਅਧੀਨ ਲਾਇਆ ਕੈਂਪ ਇੰਟਰਨੈੱਟ ਖੁਣੋਂ ਫੇਲ੍ਹ ਸਾਬਿਤ ਹੋਇਆ

07:34 AM Feb 17, 2024 IST
ਨੀਲੋਵਾਲ ਵਿੱਚ ਵਿਸ਼ੇਸ਼ ਕੈਂਪ ਦੌਰਾਨ ਲੋਕਾਂ ਲਈ ਲਗਾਈਆਂ ਖ਼ਾਲੀ ਪਈਆਂ ਕੁਰਸੀਆਂ। -ਫੋਟੋ: ਸੱਤੀ

ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 16 ਫਰਵਰੀ
ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਤਹਿਤ ਨੇੜਲੇ ਪਿੰਡ ਨੀਲੋਵਾਲ ਵਿੱਚ ਲਗਾਇਆ ਆਨਲਾਈਨ ਕੈਂਪ ਫ਼ੇਲ੍ਹ ਸਾਬਤ ਹੋਇਆ। ਕਿਸਾਨੀ ਅੰਦੋਲਨ ਦੇ ਚੱਲਦਿਆਂ ਇਕ ਪਾਸੇ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਹਨ, ਦੂਜੇ ਪਾਸੇ ਇੰਟਰਨੈੱਟ ਸੇਵਾਵਾਂ ਬੰਦ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸੁਨਾਮ ਬਲਾਕ ਦੇ ਕਈ ਪਿੰਡਾਂ ’ਚ ਆਨਲਾਈਨ ਸੇਵਾਵਾਂ ਦੇਣ ਲਈ ਲਗਾਏ ਕੈਂਪ ਦਿਖਾਵਾ ਅਤੇ ਖਾਨਾਪੂਰਤੀ ਬਣ ਕੇ ਰਹਿ ਗਏ।
ਨੇੜਲੇ ਪਿੰਡ ਨੀਲੋਵਾਲ ਦੀ ਪੰਚਾਇਤ ਵੱਲੋਂ ਅਧਿਕਾਰੀਆਂ ਅਤੇ ਲੋਕਾਂ ਦੇ ਬੈਠਣ ਲਈ ਕੁਰਸੀਆਂ, ਬਿਜਲੀ ਅਤੇ ਚਾਹ-ਪਾਣੀ ਦਾ ਪੁਖ਼ਤਾ ਪ੍ਰਬੰਧ ਕੀਤੇ ਗਏ, ਪ੍ਰੰਤੂ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਲਾਭਪਾਤਰੀਆਂ ਨੂੰ ਬਿਨਾਂ ਕੰਮਕਾਜ ਦੇ ਨਿਰਾਸ਼ ਮੁੜਨਾ ਪਿਆ।
ਲਾਭਪਾਤਰੀਆਂ ਨੇ ਕਿਹਾ ਕਿ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੰਟਰਨੈੱਟ ਸੇਵਾਵਾਂ ਬੰਦ ਹੋਣ ਬਾਰੇ ਪਤਾ ਸੀ ਤਾਂ ਕੈਂਪ ਲਗਾ ਕੇ ਲੋਕਾਂ ਨੂੰ ਕਿਉਂ ਖੱਜਲ ਖੁਆਰ ਕੀਤਾ ਗਿਆ ਹੈ। ਕੈਂਪ ’ਚ ਸੇਵਾਵਾਂ ਦੇਣ ਆਏ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਆਪਣੇ ਨਿਰਧਾਰਤ ਸਮੇਂ ’ਤੇ ਪਹੁੰਚ ਗਏ ਪਰ ਇੰਟਰਨੈੱਟ ਨਾ ਚੱਲਣ ਕਾਰਨ ਉਨ੍ਹਾਂ ਵੀ ਕੰਮ ਕਰਨ ਤੋਂ ਬੇਵੱਸੀ ਜ਼ਾਹਰ ਕੀਤੀ।
ਬਲਾਕ ਸਮਿਤੀ ਮੈਂਬਰ ਅਤੇ ਸਰਪੰਚ ਮਨਜੀਤ ਕੌਰ ਦੇ ਪਤੀ ਸਤਨਾਮ ਸਿੰਘ ਨੇ ਕਿਹਾ ਕਿ ਇੰਟਰਨੈੱਟ ਉਪਲਬਧ ਨਾ ਹੋਣ ਕਾਰਨ ਬਹੁਤ ਸਾਰੇ ਲਾਭਪਾਤਰੀ ਸਰਕਾਰੀ ਸਕੀਮਾਂ ਦੇ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਸਰਕਾਰ ਤੋਂ ਦੁਬਾਰਾ ਜਲਦ ਕੈਂਪ ਲਗਾਉਣ ਦੀ ਮੰਗ ਕੀਤੀ ਹੈ।

Advertisement

Advertisement