ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਸਿੱਧੂਪੁਰ ਦਾ ਕਾਡਰ ਅੱਜ ਕਰੇਗਾ ਦਿੱਲੀ ਕੂਚ

07:40 AM Jul 16, 2024 IST

ਇਕਬਾਲ ਸਿੰਘ ਸ਼ਾਂਤ
ਲੰਬੀ/ਡੱਬਵਾਲੀ, 15 ਜੁਲਾਈ
ਸ਼ੰਭੂ ਬਾਰਡਰ ਖੋਲ੍ਹਣ ਬਾਰੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਡੱਬਵਾਲੀ ਮੋਰਚੇ ਤੋਂ ਭਲਕੇ 16 ਜੁਲਾਈ ਨੂੰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਇਸ ਫ਼ੈਸਲੇ ਨਾਲ ਪੰਜ ਮਹੀਨੇ ਤੋਂ ਐੱਨਐੱਚ-9 ’ਤੇ ਜਾਮ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਰਹੱਦੀ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ।
ਸਿੱਧੂਪੁਰ ਜਥੇਬੰਦੀ ਕਾਡਰ ਨੇ ਡੱਬਵਾਲੀ ਹੱਦ ’ਤੇ ਮੋਰਚੇ ਤੋਂ ਵੀਆਈਪੀ ਝੌਪੜੀਆਂ, ਤੰਬੂਆਂ ਨੂੰ ਸਮੇਟਣ ਦੀ ਚਾਰਾਜੋਈ ਵਿੱਢ ਦਿੱਤੀ ਗਈ ਸੀ। ਜਥੇਬੰਦੀ ਦੇ ਬਲਾਕ ਲੰਬੀ ਦੇ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਮੁਤਾਬਕ ਭਲਕੇ ਸਵੇਰੇ 11 ਵਜੇ ਕਿਸਾਨ ਦਿੱਲੀ ਕੂਚ ਲਈ ਵਹੀਰਾਂ ਘੱਤਣਗੇ। ਦਿੱਲੀ ਕੂਚ ਬਾਰੇ ਫ਼ੈਸਲਾ ਬੀਤੀ ਦੇਰ ਸ਼ਾਮ ਭਾਕਿਯੂ ਸਿੱਧੂਪੁਰ ਦੇ ਤਿੰਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਦੀ ਲੀਡਰਸ਼ਿਪ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਸੀ।
ਭਾਕਿਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕੱਲ੍ਹ ਡੱਬਵਾਲੀ ਮੋਰਚੇ ਤੋਂ ਕਿਸਾਨ ਕਾਫ਼ਲਾ ਦਿੱਲੀ ਕੂਚ ਲਈ ਵਾਇਆ ਕੋਟਸ਼ਮੀਰ ਤੇ ਸੁਨਾਮ ਤੋਂ ਖਨੌਰੀ ਬਾਰਡਰ ’ਤੇ ਪੁੱਜੇਗਾ। ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਹਰਿਆਣਾ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਮਾਮਲਾ ਸਪੱਸ਼ਟ ਹੋਣ ਮਗਰੋਂ ਜਥੇਬੰਦਕ ਫ਼ੈਸਲੇ ਮੁਤਾਬਕ ਆਗਾਮੀ ਕਦਮ ਖਨੌਰੀ ਬਾਰਡਰ ਤੋਂ ਚੁੱਕੇ ਜਾਣਗੇ।

Advertisement

Advertisement