ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਬਨਿਟ ਮੰਤਰੀ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

10:33 AM Jan 15, 2024 IST
ਮਹਿਮਦਪੁਰ ਵਿੱਚ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ।

ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜਨਵਰੀ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਮੰਡੀ ਬੋਰਡ ਦੀ ਤਰਫੋਂ ਕੀਤੇ ਜਾਣ ਵਾਲ਼ੇ 3.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਨਾਭਾ ਦੇ ਵਿਧਾਇਕ ਦੇਵ ਮਾਨ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਪਟਿਆਲਾ’ਚ ਪੈਂਦੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਜੱਦੀ ਪਿੰਡ ਬਰਸਟ ਤੋਂ ਬਨੇਰਾ ਕਲਾਂ- ਸਰਾਜਪੁਰ ਦੀ ਲਿੰਕ ਰੋਡ ਦਾ ਨਿਰਮਾਣ ਕੀਤਾ ਗਿਆ। ਪੰਜਾਬ ਮੰਡੀ ਬੋਰਡ ਵੱਲੋਂ ਹੀ ਪਟਿਆਲਾ ਨੇੜਲੇ ਖਰੀਦ ਕੇਂਦਰ ਪਿੰਡ ਮਹਿਮਦਪੁਰ, ਸੁਲਤਾਨਪੁਰ ਅਤੇ ਬਨੇਰਾ ਕਲਾਂ ਵਿੱਚ ਸਟੀਲ ਕਵਰ ਸ਼ੈਡ ਦੇ ਨਿਰਮਾਣ ਸਮੇਤ ਅਨਾਜ ਮੰਡੀ ਗੱਜੂਮਾਜਰਾ ਅਤੇ ਧਬਲਾਨ ਦੀ ਫੜ੍ਹ ਅਤੇ ਸੜਕ ਬਣਾਉਣ ਦੇ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਇਸ ਮਗਰੋਂ ਇੱਥੇ ਪਟਿਆਲਾ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮਹਿਮਦਪੁਰ ਵਾਸੀਆਂ ਵੱਲੋਂ ਉਨ੍ਹਾਂ ਦੇ ਕਹਿਣ ’ਤੇ ਹੀ 20 ਬਿੱਘੇ ਜ਼ਮੀਨ ਮੰਡੀ ਬੋਰਡ ਨੂੰ ਦਿੱਤੀ ਹੈ, ਤਾਂ ਜੋ ਇੱਥੇ ਮੰਡੀ ਦਾ ਵਿਕਾਸ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਕੇਂਦਰ ਵੱਲੋਂ ਆਰ.ਡੀ.ਐੱਫ. ਰੋਕ ਕੇ ਪੰਜਾਬ ਦੇ ਪਿੰਡਾਂ ਦੇ ਵਿਕਾਸ ਨੂੰ ਠੱਪ ਕੀਤਾ ਹੋਇਆ ਹੈ। ਜੇਕਰ ਇਹ ਆਰ.ਡੀ.ਐੱਫ. ਜਾਰੀ ਹੋ ਜਾਵੇ, ਤਾਂ ਪੰਜਾਬ ਦੇ ਪਿੰਡਾਂ ਦੀਆਂ 8880 ਕਿਲੋਮੀਟਰ ਸੜਕਾਂ ਬਣ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿਮਦਪੁਰ ਮੰਡੀ ਤੇ ਫੋਕਲ ਪੁਆਇੰਟ ਸੁਲਤਾਨਪੁਰ ਵਿੱਚ ਸ਼ੈੱਡ ਅਤੇ ਖਰੀਦ ਕੇਂਦਰ ਬਨੇਰਾ ਵਿੱਚ ਸਟੀਲ ਕਵਰ ਸ਼ੈੱਡ ਬਣਾਇਆ ਜਾਵੇਗਾ। ਫੋਕਲ ਪੁਆਇੰਟ ਧਬਲਾਨ ਦਾ ਫੜ੍ਹ ਉੱਚਾ ਕਰਨ ਦੇ ਨਾਲ ਸ਼ੈੱਡ ਦੀ ਉਸਾਰੀ ਕੀਤੀ ਜਾ ਰਹੀ ਹੈ। ਫੋਕਲ ਪੁਆਇੰਟ ਗੱਜੂਮਾਜਰਾ ਵਿੱਚ ਪਲੇਟਫਾਰਮ ਉੱਚਾ ਚੁੱਕਣ ਲਈ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਮਦਪੁਰ ਮੰਡੀ ਨੂੰ ਸਬ-ਯਾਰਡ ਵਜੋਂ ਵਿਕਸਿਤ ਕਰਨ ਦੇ ਨਾਲ-ਨਾਲ ਸਬਜ਼ੀ ਮੰਡੀ ਅਤੇ ਦੁਕਾਨਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰਾਂ ਵੱਲੋਂ ਲਿਆ ਗਿਆ 1386 ਕਰੋੜ ਦਾ ਕਰਜ਼ਾ ਹਾਲ ਹੀ ਵਿੱਚ ਮੰਡੀ ਬੋਰਡ ਵੱਲੋਂ ਭਰਿਆ ਗਿਆ ਹੈ।
ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਦਾ ਨਤੀਜਾ ਹੈ ਕਿ ਸੂਬੇ ਭਰ ਵਿੱਚ ਸਕੂਲ, ਹਸਪਤਾਲ ਤੇ ਮੰਡੀਆਂ ਆਦਿ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਮੌਕੇ ਨਰਿੰਦਰ ਸਿੰਘ ਬਰਸਟ,ਹਰਿੰਦਰ ਧਬਲਾਨ, ਭੀਮ ਸਿੰਘ ਸਰਪੰਚ, ਹਰਪਿੰਦਰ ਰਾਠੀ ਸਰਪੰਚ, ਚਮਕੌਰ ਸਿੰਘ ਸਰਪੰਚ ਚੂਹੜਪੁਰ, ਮਲਕੀਤ ਸਰਪੰਚ, ਅਨਿਲ ਸਰਪੰਚ ਬਰਸਟ, ਹਰਜਿੰਦਰ ਸਰਪੰਚ ਮਹਿਮਦਪੁਰ, ਜਸਵਿੰਦਰ ਰਾਣਾ, ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤੇ ਨਰੇਸ਼ ਮਿੱਤਲ ਅਦਿ ਵੀ ਮੌੌਜੂਦ ਰਹੇ।

Advertisement

Advertisement