ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab Bypolls ਜ਼ਿਮਨੀ ਚੋਣ ਨੇ ਭਾਜਪਾ ਲਈ ਪਿੰਡਾਂ ਦਾ ਰਾਹ ਖੋਲ੍ਹਿਆ

07:19 AM Nov 21, 2024 IST
ਪਿੰਡ ਨੰਗਲ ਵਿੱਚ ਭਾਜਪਾ ਦੇ ਪੋਲਿੰਗ ਬੂਥ ’ਤੇ ਬੈਠੇ ਲੋਕ।

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 20 ਨਵੰਬਰ

Advertisement

Punjab Bypolls: ਬਰਨਾਲਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਗਈ। ‌ਇਸ ਚੋਣ‌ ਜ਼ਰੀਏ ਭਾਜਪਾ ਮਾਲਵਾ ਦੇ ਧੁਰ ਕੇਂਦਰੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਦਾਖ਼ਲ ਹੁੰਦੀ ਦਿਖਾਈ ਦਿੱਤੀ। ਪਿੰਡਾਂ ਵਿੱਚ ਬਾਕੀ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਭਾਜਪਾ ਦੇ ਪੋਲਿੰਗ ਬੂਥਾਂ ’ਤੇ ਵੀ ਭਰਵੀਂ ਹਾਜ਼ਰੀ ਦੇਖਣ ਨੂੰ ਮਿਲੀ। ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਕਰਮਗੜ੍ਹ, ਨੰਗਲ, ਭੱਦਲਵੱਢ, ਅਮਲਾ ਸਿੰਘ ਵਾਲਾ ਅਤੇ ਠੁੱਲ੍ਹੇਵਾਲ ਵਿੱਚ ਭਾਜਪਾ ਦੇ ਪੋਲਿੰਗ ਬੂਥ ਸ਼ਾਮ ਤੱਕ ਲੱਗੇ ਰਹੇ। ਇਨ੍ਹਾਂ ਬੂਥਾਂ ’ਤੇ ਜ਼ਿਆਦਾਤਰ ਲੋਕ ਵੀ ਜਨਰਲ ਕੈਟਾਗਿਰੀ ਨਾਲ ਸਬੰਧਤ ਸਨ।

ਭਾਵੇਂ ਭਾਜਪਾ ਵੱਲ ਇਹ ਰੁਝਾਨ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਨਿੱਜੀ ਰਸੂਖ਼ ਕਾਰਨ ਰਿਹਾ ਪਰ ਕਿਸਾਨੀ ਸੰਘਰਸ਼ਾਂ ਦਰਮਿਆਨ ਇਸ ਰੁਝਾਨ ਨੇ ਸਭ ਨੂੰ ਹੈਰਾਨ ਕੀਤਾ ਹੈ। ਜਾਣਕਾਰੀ ਅਨੁਸਾਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਸਾਰੇ ਦਿਹਾਤੀ ਖੇਤਰਾਂ ਵਿੱਚ ਭਾਜਪਾ ਆਪਣੇ ਪੋਲਿੰਗ ਬੂਥ ਲਗਾਉਣ ਵਿੱਚ ਕਾਮਯਾਬ ਰਹੀ ਹੈ, ਜਿਸ ਕਾਰਨ ਇਸ ਵਾਰ ਪਿੰਡਾਂ ਵਿੱਚੋਂ ਭਾਜਪਾ ਦੀ ਵੋਟ ਫ਼ੀਸਦੀ ਪਹਿਲਾਂ ਨਾਲੋਂ ਵਧਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਤੋਂ ਬਾਅਦ ਭਾਜਪਾ ਪੰਜਾਬ ਦਾ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਬਾਈਕਾਟ ਕਾਰਨ ਵਿਰੋਧ ਹੋਇਆ ਅਤੇ ਇਹ ਲੋਕ ਸਭਾ ਚੋਣਾਂ ਤੱਕ ਵੀ ਜਾਰੀ ਰਿਹਾ। ਇਸ ਵਾਰ ਕਿਸਾਨ ਜਥੇਬੰਦੀਆਂ ਦੇ ਗੜ੍ਹ ਵਿੱਚ ਭਾਜਪਾ ਪੈਰ ਪਸਾਰਦੀ ਦਿਖਾਈ ਦਿੱਤੀ ਹੈ।

Advertisement

ਵਿਧਾਨ ਜ਼ਿਮਨੀ ਚੋਣ ਨੂੰ ਭਾਜਪਾ ਲਈ ਪਿੰਡਾਂ ’ਚ ਇੱਕ ‘ਐਂਟਰੀ ਗੇਟ’ ਵਜੋਂ ਹੀ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ‘ਆਪ’ ਦੇ ਬਾਗੀ ਗੁਰਦੀਪ ਸਿੰਘ ਬਾਠ ਦੇ ਹਰ ਪਿੰਡ ਵਿੱਚ ਲੱਗੇ ਪੋਲਿੰਗ ਬੂਥਾਂ ਨੇ ਵੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਕਾਰਨ ‘ਆਪ’ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Advertisement
Tags :
punjabPunjab Bypollspunjab newsPunjabi TribunePunjabi Tribune News