ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

07:36 AM Nov 05, 2024 IST

 

Advertisement

ਨਵੀਂ ਦਿੱਲੀ, 4 ਨਵੰਬਰ
ਚੋਣ ਕਮਿਸ਼ਨ ਨੇ ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ- ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ(ਰਾਖਵੀਂ), ਉੱਤਰ ਪ੍ਰਦੇਸ਼ ਦੇ 9 ਅਸੈਂਬਲੀ ਹਲਕਿਆਂ ਅਤੇ ਕੇਰਲਾ ਦੀ ਇਕ ਅਸੈਂਬਲੀ ਸੀਟ (ਪਲੱਕੜ) ਲਈ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੀ ਤਰੀਕ ਬਦਲ ਕੇ 20 ਨਵੰਬਰ ਕਰ ਦਿੱਤੀ ਹੈ। ਜ਼ਿਮਨੀ ਚੋਣਾਂ ਇਕ ਹਫ਼ਤੇ ਅੱਗੇ ਪਾਉਣ ਦਾ ਫੈਸਲਾ ਤਿਓਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੇਰਲਾ ਦੀ ਚੇਲਾਕੜਾ ਅਸੈਂਬਲੀ ਤੇ ਵਾਇਨਾਡ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣ ਪਹਿਲਾਂ ਮਿੱਥੇ ਮੁਤਾਬਕ 13 ਨਵੰਬਰ ਨੂੰ ਹੀ ਹੋਵੇਗੀ। ਕਾਂਗਰਸ, ਭਾਜਪਾ, ਬਸਪਾ ਤੇ ਆਰਐੱਲਡੀ ਸਣੇ ਹੋਰਨਾਂ ਪਾਰਟੀਆਂ ਨੇ ਵੱਖ ਵੱਖ ਤਿਓਹਾਰਾਂ ਦੇ ਹਵਾਲੇ ਨਾਲ ਜ਼ਿਮਨੀ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਸੀ। ਪਾਰਟੀਆਂ ਨੇ ਦਾਅਵਾ ਕੀਤਾ ਸੀ ਕਿ ਤਿਓਹਾਰਾਂ ਕਰਕੇ ਵੋਟ ਫੀਸਦ ’ਤੇ ਅਸਰ ਪੈ ਸਕਦਾ ਹੈ।
ਪੰਜਾਬ ਵਿਚ ਕਾਂਗਰਸ ਨੇ ਸ੍ਰੀ ਗੁਰੂ ਨਾਨਕ ਦੇਵ ਦੇ 15 ਨਵੰਬਰ ਨੂੰ ਮਨਾਏ ਜਾਣ ਵਾਲੇ 555ਵੇਂ ਪ੍ਰਕਾਸ਼ ਪੁਰਬ ਦਾ ਹਵਾਲਾ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਲੈ ਕੇ 13 ਨਵੰਬਰ ਨੂੰ ਵੱਖ ਵੱਖ ਥਾਈਂ ‘ਅਖੰਡ ਪਾਠ’ ਰੱਖੇ ਜਾਣਗੇ। ਪਾਰਟੀ ਨੇ ਕੇਰਲਾ ਦੇ ਹਵਾਲੇ ਨਾਲ ਕਿਹਾ ਕਿ ਪਲੱਕੜ ਅਸੈਂਬਲੀ ਹਲਕੇ ਵਿਚ ਆਉਂਦੇ ਵੱਡੀ ਗਿਣਤੀ ਵੋਟਰ 13 ਤੋਂ 15 ਨਵੰਬਰ ਤੱਕ ਕਲਪਤੀ ਰਾਥੋਲਸਾਵਮ ਦਾ ਤਿਓਹਾਰ ਮਨਾਉਂਦੇ ਹਨ। ਭਾਜਪਾ, ਬਸਪਾ ਤੇ ਰਾਸ਼ਟਰੀ ਲੋਕ ਦਲ ਨੇ ਕਿਹਾ ਸੀ ਕਿ ਯੂਪੀ ਦੇ ਲੋਕਾਂ ਨੂੰ ਕਾਰਤਿਕ ਪੂਰਨਿਮਾ, ਜੋ 15 ਨਵੰਬਰ ਨੂੰ ਮਨਾਈ ਜਾਣੀ ਹੈ, ਤੋਂ ਪਹਿਲਾਂ ਤਿੰਨ ਤੋਂ ਚਾਰ ਦਿਨ ਸਫ਼ਰ ਕਰਨਾ ਪੈਂਦਾ ਹੈ।
ਚੋਣ ਕਮਿਸ਼ਨ ਵੱਲੋਂ ਪਹਿਲਾਂ ਐਲਾਨੇ ਚੋਣ ਪ੍ਰੋਗਰਾਮ ਤਹਿਤ ਝਾਰਖੰਡ ਅਸੈਂਬਲੀ ਦੇ ਪਹਿਲੇ ਗੇੜ ਦੀਆਂ ਚੋਣਾਂ ਦੇ ਨਾਲ ਹੀ ਵਾਇਨਾਡ ਸੰਸਦੀ ਸੀਟ ਤੇ 47 ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ 13 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਦੀਆਂ ਉਪਰੋਕਤ ਚਾਰ ਸੀਟਾਂ ਤੋਂ ਇਲਾਵਾ ਯੂਪੀ ਅਸੈਂਬਲੀ ਦੀਆਂ ਜਿਨ੍ਹਾਂ 9 ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿਚ ਮੀਰਾਪੁਰ, ਕੁੰਦਰਕੀ, ਗਾਜ਼ੀਆਬਾਦ, ਖ਼ੈਰ, ਕਰਹਲ, ਸੀਸ਼ਾਮਊ, ਫੂਲਪੁਰ, ਕਟੇਹੜੀ ਤੇ ਮੰਝਾਵਨ ਸ਼ਾਮਲ ਹਨ। ਉਂਝ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਪਹਿਲਾਂ ਮਿੱਥੇ ਮੁਤਾਬਕ 23 ਨਵੰਬਰ ਨੂੰ ਹੀ ਹੋਵੇਗੀ। -ਪੀਟੀਆਈ

Advertisement
Advertisement