ਕਾਰੋਬਾਰੀ ਦੇ ਸਿਰ ’ਚ ਭੇਤਭਰੀ ਹਾਲਤ ਵਿੱਚ ਗੋਲੀ ਲੱਗੀ
09:24 AM Aug 04, 2024 IST
ਜਲੰਧਰ: ਇੱਥੋਂ ਦੇ ਜਵਾਹਰ ਨਗਰ ਵਿੱਚ ਕੋਠੀ ਨੰਬਰ 40 ’ਚ ਇੱਕ ਕਾਰੋਬਾਰੀ ਦੇ ਸਿਰ ਵਿੱਚ ਭੇਤਭਰੀ ਹਾਲਤ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਤੁਰੰਤ ਖੂਨ ਨਾਲ ਲਥਪਥ ਵਿਅਕਤੀ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਵਿਅਕਤੀ ਦੀ ਰੈਣਕ ਬਾਜ਼ਾਰ ਵਿੱਚ ਸਸਤੇ ਕਾਰਨਰ ਨਾਮੀਂ ਮਨਿਆਰੀ ਦੀ ਦੁਕਾਨ ਹੈ। ਜ਼ਖ਼ਮੀ ਵਪਾਰੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਜ਼ਖਮੀ ਦਾ ਨਾਂ ਮਾਨਵ ਖੁਰਾਣਾ (44) ਹੈ। ਇਲਾਕੇ ਦੀ ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਨਵ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਪੁਲੀਸ ਉਸ ਦੇ ਬਿਆਨ ਦਰਜ ਕਰੇਗੀ। -ਪੱਤਰ ਪ੍ਰੇਰਕ
Advertisement
Advertisement