For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਅੱਗੇ ਗੱਡੀ ਖੜ੍ਹੀ ਕਰਨ ਤੋਂ ਰੋਕਣ ’ਤੇ ਕਾਰੋਬਾਰੀ ਦੀ ਕੁੱਟਮਾਰ

08:19 AM Apr 18, 2024 IST
ਫੈਕਟਰੀ ਅੱਗੇ ਗੱਡੀ ਖੜ੍ਹੀ ਕਰਨ ਤੋਂ ਰੋਕਣ ’ਤੇ ਕਾਰੋਬਾਰੀ ਦੀ ਕੁੱਟਮਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਕੰਗਣਵਾਲ ਖੇਤਰ ਵਿੱਚ ਲੋਹਾ ਫੈਕਟਰੀ ਚਲਾਉਣ ਵਾਲੇ ਸ਼ਿਮਲਾਪੁਰੀ ਵਾਸੀ ਜਵਾਹਰ ਲਾਲ ’ਤੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਵਿੱਚ ਕਾਰੋਬਾਰੀ ਦੇ ਗੁਆਂਢੀ ਅਤੇ ਵਰਕਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਾਰੋਬਾਰੀ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਦੀ ਗੱਡੀ ਵੀ ਭੰਨ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਚੌਕੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਉਥੋਂ ਫ਼ਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਵਾਹਰ ਲਾਲ ਨੇ ਦੱਸਿਆ ਕਿ ਸੂਆ ਰੋਡ ਨੇੜੇ ਉਸ ਦੀ ਫੈਕਟਰੀ ਹੈ। ਦੇਰ ਰਾਤ ਉਹ ਕੰਮ ਖਤਮ ਕਰਕੇ ਫੈਕਟਰੀ ’ਚ ਕਾਰ ਪਾਰਕ ਕਰਕੇ ਘਰ ਜਾਣ ਲੱਗਿਆ ਸੀ ਤਾਂ ਉਨ੍ਹਾਂ ਦੇ ਗੁਆਂਢੀ ਤੇ ਉਸ ਦੇ ਵਰਕਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਜਵਾਹਰ ਨੇ ਕਿਹਾ ਕਿ ਹਮਲਾਵਰਾਂ ਨੇ ਇੱਟਾਂ ਪੱਥਰ ਅਤੇ ਡੰਡਿਆਂ ਨਾਲ ਹਮਲਾ ਕੀਤਾ। ਉਨ੍ਹਾਂ ਦੇ ਗੁਆਂਢੀ ਦਾ ਲੱਕੜੀ ਦਾ ਆਰਾ ਹੈ। ਅਕਸਰ ਉਨ੍ਹਾਂ ਦੀਆਂ ਗੱਡੀਆਂ ਉਨ੍ਹਾਂ ਦੀ ਫੈਕਟਰੀ ਤੱਕ ਲੱਗ ਰਹਿੰਦੀਆਂ ਹਨ, ਜਿਸ ਕਾਰਨ ਵਾਹਨ ਬਾਹਰ ਕੱਢਣ ’ਚ ਪ੍ਰੇਸ਼ਾਨੀ ਹੁੰਦੀ ਹੈ। ਬੀਤੇ ਦਿਨੀਂ ਗੁਆਂਢੀ ਨੂੰ ਵਾਹਨ ਆਪਣੀ ਹੱਦ ਅੰਦਰ ਖੜ੍ਹੇ ਕਰਨ ਲਈ ਸਮਝਾਇਆ ਸੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ।

Advertisement

Advertisement
Author Image

sukhwinder singh

View all posts

Advertisement
Advertisement
×