ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਨੰਬਰ ਦੀਆਂ ਲਾਟਰੀਆਂ ਦਾ ਧੰਦਾ ਜ਼ੋਰਾਂ ’ਤੇ !

10:43 AM Oct 13, 2024 IST
ਲਾਟਰੀ ਦੀ ਦੁਕਾਨ ਵਿੱਚ ਖਿੱਲਰੇ ਤਾਸ਼ ਦੇ ਪੱਤੇ।

ਹਰਜੀਤ ਸਿੰਘ
ਖਨੌਰੀ, 12 ਅਕਤੂਬਰ
ਸਥਾਨਕ ਸ਼ਹਿਰ ਦੇ ਨਰਵਾਣਾ ਰੋਡ ’ਤੇ ਢਾਬੀਂ ਗੁੱਜਰਾ ਦਾ ਪਟਿਆਲਾ ਦੀ ਮਾਰਕੀਟ ਵਿੱਚ ਸਰਕਾਰੀ ਲਾਟਰੀ ਦੇ ਨਾਂ ਹੇਠ ਦੜੇ-ਸੱਟੇ ਦਾ ਕਥਿਤ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇਪਾਲ ਦੀ ਲਾਟਰੀ ਦੇ ਨਾਂ ਨਾਲ ਇਹ ਧੰਦਾ ਚਲਾਇਆ ਜਾ ਰਿਹਾ ਅਤੇ ਇਸ ਦੇ ਨਾਲ ਹੀ ਤਾਸ਼ ਦੇ ਨਾਲ ਜੂਆ ਵੀ ਵੱਡੇ ਪੱਧਰ ’ਤੇ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਗਾਹਕਾਂ ਨੂੰ ਇੱਕ ਰੁਪਏ ਦੇ 10 ਰੁਪਏ ਕਰ ਕੇ ਦਿੱਤੇ ਜਾਣ ਦਾ ਲਾਲਚ ਦੇ ਕੇ ਮੋਟਾ ਮੁਨਾਫ਼ਾ ਕਮਾਇਆ ਜਾ ਰਿਹਾ ਹੈੈ।
ਸ਼ਹਿਰ ਵਿੱਚ ਚੱਲ ਰਹੀ ਚਰਚਾ ਅਨੁਸਾਰ ਪਤਾ ਲੱਗਿਆ ਕੀ ਤਾਸ਼ ਦੇ ਪੱਤਾ ਮੰਗ ਖੇਡ ਵਿੱਚ ਬੀਤੇ ਦਿਨੀਂ ਕੁਝ ਵਿਅਕਤੀ ਚਾਰ ਤੋਂ ਪੰਜ ਲੱਖ ਰੁਪਏ ਜਿੱਤ ਕੇ ਗਏ ਸਨ ਜਿਸ ਤੋਂ ਬਾਅਦ ਜੂਏ ਸੱਟੇ ਦਾ ਕਾਰੋਬਾਰ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਕਥਿਤ ਹਥਿਆਰ ਦਿਖਾ ਕੇ ਉਕਤ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਬੰਦੀ ਬਣਾ ਲਿਆ ਸੀ ਅਤੇ ਜਿੱਤੇ ਗਏ ਪੈਸੇ ਵਾਪਸ ਵਾਪਸ ਮੰਗੇ ਗਏ ਸਨ ਫਿਰ ਉਨ੍ਹਾਂ ਵਿੱਚੋਂ ਇੱਕ ਲੱਖ ਰੁਪਏ ਵਾਪਸ ਲੈਣ ਉਪਰੰਤ ਹੀ ਉਸ ਵਿਅਕਤੀ ਨੂੰ ਛੱਡਿਆ ਗਿਆ।
ਇਸ ਸਬੰਧੀ ਜਦੋਂ ਇਸ ਧੰਦੇ ਦੇ ਅੱਡੇ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਮੌਜੂਦ ਅਪਰੇਟਰ ਨੇ ਦੱਸਿਆ ਕਿ ਪਟਿਆਲੇ ਨਾਲ ਸਬੰਧਤ ਵਿਅਕਤੀ ਵੱਲੋਂ ਇਹ ਧੰਦਾ ਚਲਾਇਆ ਜਾ ਰਿਹਾ ਹੈ। ਜਿਸ ਦੀ ਉੱਪਰ ਤੱਕ ਪਹੁੰਚ ਹੈ ਅਤੇ ਲੋਕਲ ਪੁਲੀਸ ਨਾਲ ਗੱਲਬਾਤ ਹੋਈ ਹੋਈ ਹੈ ਪਰ ਇਹ ਧੰਦਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਜਾਂ ਨਹੀਂ ਇਸ ਸਵਾਲ ’ਤੇ ਉਕਤ ਵਿਅਕਤੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।
ਜਦੋਂ ਇਸ ਸਬੰਧੀ ਕਾਰੋਬਾਰ ਦੇ ਮਾਲਕ ਨਾਲ ਫ਼ੋਨ ’ਤੇ ਗੱਲ ਕੀਤੀ ਗਈ ਤਾਂ ਉਸ ਨੇ ਅੱਗਿਓਂ ਕਿਹਾ,‘‘ਤੁਸੀਂ ਖ਼ਬਰ ਰਹਿਣ ਦੋ ਮੇਰੇ ਬੰਦੇ ਤੁਹਾਨੂੰ ਮਿਲ ਲੈਣਗੇ।’’

Advertisement

ਸਾਡੇ ਪਹੁੰਚਣ ਤੋਂ ਬਾਅਦ ਲਾਟਰੀ ਦਾ ਧੰਦਾ ਚਲਾਉਣ ਵਾਲੇ ਦੁਕਾਨਦਾਰ ਰਫ਼ੂ ਚੱਕਰ ਹੋਏ: ਚੌਕੀ ਇੰਚਾਰਜ

ਇਸ ਸਬੰਧੀ ਪੁਲੀਸ ਚੌਕੀ ਗੁਲਜ਼ਾਰਪੁਰਾ ਠਰੂਆ ਦੇ ਇੰਚਾਰਜ ਬਲਜਿੰਦਰ ਸਿੰਘ ਮੋਬਾਈਲ ਫ਼ੋਨ ’ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ,‘‘ਮੈਨੂੰ ਐੱਸਐੱਚਓ ਦਾ ਫ਼ੋਨ ਆ ਗਿਆ ਹੈ ਮੈਂ ਆ ਰਿਹਾ ਹਾਂ।’’ ਉਨ੍ਹਾਂ ਦੱਸਿਆ ਕਿ ਸਾਡੇ ਪਹੁੰਚਣ ਤੋਂ ਬਾਅਦ ਲਾਟਰੀ ਜੂਏ ਦਾ ਧੰਦਾ ਚਲਾਉਣ ਵਾਲੇ ਦੁਕਾਨਦਾਰ ਦੁਕਾਨ ਬੰਦ ਕਰਕੇ ਰਫ਼ੂ ਚੱਕਰ ਹੋ ਗਏ ਹਨ।

Advertisement
Advertisement