For the best experience, open
https://m.punjabitribuneonline.com
on your mobile browser.
Advertisement

ਬਰਸਟ ਨੇ ਅਕਾਲੀ ਦਲ ਤੇ ਭਾਜਪਾ ਨੂੰ ਭੰਡਿਆ

06:05 AM May 03, 2024 IST
ਬਰਸਟ ਨੇ ਅਕਾਲੀ ਦਲ ਤੇ ਭਾਜਪਾ ਨੂੰ ਭੰਡਿਆ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਈ
‘ਆਪ’ ਦੇ ਸੂਬਾਈ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਸੂਬਾਈ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਵਿੱਚ 1997 ਤੋਂ 2002 ਤੱਕ, 2007 ਤੋਂ 2017 ਤੱਕ ਰਹੀਆਂ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਨੇ ਪੰਜਾਬ ਦੇ ਆਰਥਿਕ ਸੋਮਿਆ ਦੀ ਬਰਬਾਦੀ ਕੀਤੀ ਹੈ। ਇਨ੍ਹਾਂ ਮਗਰੋਂ ਬਣੀ ਕਾਂਗਰਸ ਸਰਕਾਰ ਦਾ ਵੀ ਇਹੋ ਹਾਲ ਰਿਹਾ ਤੇ ਇਨ੍ਹਾਂ 15 ਸਾਲਾਂ ਵਿੱਚ ਪੰਜਾਬ ਸਿਰ ਦੋ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਚੜ੍ਹਿਆ।
ਇੱਥੇ ਜਾਰੀ ਬਿਆਨ ’ਚ ਹਰਚੰਦ ਬਰਸਟ ਨੇ ਕਿਹਾ ਕਿ ਅੱਜ ਭਾਜਪਾ ਉਮੀਦਵਾਰ ਅਤੇ ਅਹੁਦੇਦਾਰ ਅਤੇ ਕਿਸ ਮੂੰਹ ਨਾਲ ਲੋਕਾਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਮਐੱਸਪੀ. ਦੀ ਗਾਰੰਟੀ ਤਾਂ ਦੂਰ ਇੱਕ ਸਾਲ ਤੋਂ ਵੱਧ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾ ’ਤੇ ਪਾਏ ਝੂਠੇ ਕੇਸ ਵੀ ਵਾਪਿਸ ਨਹੀ ਲਏ।

Advertisement

Advertisement
Author Image

joginder kumar

View all posts

Advertisement
Advertisement
×