ਥਾਣੇ ਅੱਗੇ ਝੁਲਸੇ ਨੌਜਵਾਨ ਨੇ ਦਮ ਤੋੜਿਆ
10:11 AM Sep 24, 2024 IST
Advertisement
ਪੱਤਰ ਪ੍ਰੇਰਕ
ਧਾਰੀਵਾਲ, 23 ਸਤੰਬਰ
ਝਗੜੇ ਸਬੰਧੀ ਥਾਣਾ ਧਾਰੀਵਾਲ ਆਉਂਦੇ ਸਮੇਂ ਬੀਤੇ ਦਿਨੀਂ ਨੌਜਵਾਨ ਨੂੰ ਥਾਣੇ ਨੇੜੇ ਪਹੁੰਚਣ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਸ ਉਪਰ ਤੇਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਨਾ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਕਰੀਬ 12 ਦਿਨਾਂ ਬਾਅਦ ਮੌਤ ਹੋ ਗਈ ਹੈ। ਮ੍ਰਿਤਕ ਮੁਨਾਵਰ ਮਸੀਹ (25) ਪੁੱਤਰ ਪੱਪੂ ਮਸੀਹ ਪਿੰਡ ਕਲਿਆਣਪੁਰ ਦਾ ਵਾਸੀ ਸੀ। ਇਸ ਸਬੰਧੀ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਝਗੜੇ ਸਬੰਧੀ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ ਗਿਆ। ਇਸੇ ਦੌਰਾਨ ਵਿਰੋਧੀ ਧਿਰ ਨੇ ਨੌਜਵਾਨ ਨੂੰ ਅੱਗ ਲਾ ਦਿੱਤੀ। ਮ੍ਰਿਤਕ ਦੀ ਮਾਤਾ ਬੀਰੀ ਦੇ ਬਿਆਨਾਂ ਅਨੁਸਾਰ ਰਾਣੀ, ਉਸ ਦੇ ਪੁੱਤਰ ਸੁਮਿਤ ਮਸੀਹ, ਪਤੀ ਲਖਵਿੰਦਰ ਮਸੀਹ, ਲੜਕੀ ਕਵਿਤਾ ਵਾਸੀਆਨ ਕਲਿਆਣਪੁਰ ਅਤੇ ਇਨ੍ਹਾਂ ਦੋ ਰਿਸ਼ਤੇਦਾਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
Advertisement