ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਲੈੱਟਸ ਸੈਂਟਰ ਦੀ ਇਮਾਰਤ ਪਲਾਂ ’ਚ ਹੀ ਢਹਿ-ਢੇਰੀ

06:52 AM Apr 18, 2024 IST
ਆਈਲੈੱਟਸ ਸੈਂਟਰ ਦੀ ਢਹਿ-ਢੇਰੀ ਹੋਈ ਇਮਾਰਤ।

ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 17 ਅਪਰੈਲ
ਕਸਬਾ ਚੋਹਲਾ ਸਾਹਿਬ ਵਿੱਚ ਸਰਹਾਲੀ ਰੋਡ ’ਤੇ ਸਥਿਤ ਬਲੈਕ ਸਟੋਨ ਅਕੈਡਮੀ (ਆਈਲੈਟਸ) ਸੈਂਟਰ ਨਾਂ ਦੀ ਇਮਾਰਤ ਦੇਖਦਿਆਂ ਹੀ ਦੇਖਦਿਆਂ ਢਹਿ ਢੇਰੀ ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸ਼ਾਮ ਲਗਭਗ 4.30 ਵਜੇ ਦੇ ਕਰੀਬ ਇਹ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਬਿਲਡਿੰਗ ਵਿੱਚ ਸਥਿਤ ਬਲੈਕ ਸਟੋਨ ਅਕੈਡਮੀ ਨਾਂ ਦਾ ਆਈਲੈੱਟਸ ਸੈਂਟਰ ਚੱਲਦਾ ਹੈ ਅਤੇ ਅੱਜ ਲਗਭਗ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਇਸ ਸੈਂਟਰ ਨੂੰ ਬੰਦ ਕਰ ਕੇ ਚਲੇ ਗਏ ਤਾਂ 20-25 ਮਿੰਟ ਬਾਅਦ ਹੀ ਇਸ ਦੋ ਮੰਜ਼ਿਲਾ ਇਮਾਰਤ ਦੀਆਂ ਦੀਵਾਰਾਂ ਵਿੱਚ ਪਾੜ ਪੈਣੇ ਸ਼ੁਰੂ ਹੋ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਉਸੇ ਵੇਲੇ ਉਨ੍ਹਾਂ ਵੱਲੋਂ ਦੀਵਾਰਾਂ ਵਿੱਚ ਪਾੜ ਪੈਣ ਬਾਰੇ ਇਮਾਰਤ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ। ਜਦੋਂ ਇਮਾਰਤ ਦਾ ਮਾਲਕ ਕੁਲਵੰਤ ਰਾਏ ਅਤੇ ਉਸਦਾ ਪੁੱਤਰ ਜਗਦੀਪ ਉੱਥੇ ਪੁੱਜੇ ਤਾਂ ਪੂਰੀ ਇਮਾਰਤ ਢਹਿ-ਢੇਰੀ ਹੋ ਚੁੱਕੀ ਸੀ।

Advertisement

ਗੁਆਂਢੀਆਂ ਵੱਲੋਂ ਨੀਂਹ ਪੁੱਟਣ ਕਾਰਨ ਇਮਾਰਤ ਕਮਜ਼ੋਰ ਹੋਈ: ਇਮਾਰਤ ਮਾਲਕ

ਇਮਾਰਤ ਦੇ ਮਾਲਕ ਜਗਦੀਪ ਕੁਮਾਰ ਨੇ ਆਪਣੇ ਨੇੜਲੇ ਗੁਆਂਢੀਆਂ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਦੀਵਾਰ ਦੇ ਨਜ਼ਦੀਕ ਗੁਰਦੇਵ ਸਿੰਘ ਆਪਣੀ ਜਗ੍ਹਾ ਵਿੱਚ ਨਵੀਂ ਇਮਾਰਤ ਉਸਾਰਨ ਲਈ ਨੀਂਹ ਪੁੱਟ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਬਿਲਡਿੰਗ ਕਮਜ਼ੋਰ ਹੋ ਗਈ ਤੇ ਇਸ ਕਾਰਨ ਇਹ ਡਿੱਗ ਗਈ।

ਦੂਜੀ ਧਿਰ ਨੇ ਦੋਸ਼ ਨਕਾਰੇ

ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਗੁਰਦੇਵ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜ਼ਮੀਨ ਵਿੱਚ ਅਜੇ ਥੋੜ੍ਹੀ ਹੀ ਨੀਂਹ ਪੁੱਟੀ ਸੀ ਅਤੇ ਅੱਜ ਸਰੀਆ ਬੰਨ੍ਹਣ ਦਾ ਕੰਮ ਚੱਲ ਰਿਹਾ ਸੀ ਕਿ ਦੇਖਦੇ ਹੀ ਦੇਖਦੇ ਇਹ ਇਮਾਰਤ ਹੇਠਾਂ ਡਿੱਗ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਲੱਗ ਰਹੇ ਇਲਜ਼ਾਮ ਬੇਬੁਨਿਆਦ ਹਨ ਜਦਕਿ ਉਨ੍ਹਾਂ ਵੱਲੋਂ ਇਮਾਰਤ ਬਣਾਉਣ ਲਈ ਵਰਤੇ ਗਏ ਮਟੀਰੀਅਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Advertisement

Advertisement
Advertisement