ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਵਰੇਜ ਦਾ ਟੁੱਟਿਆ ਢੱਕਣ ਰਾਹਗੀਰਾਂ ਲਈ ਮੁਸੀਬਤ ਬਣਿਆ

10:37 AM May 28, 2024 IST
ਤਾਜਪੁਰ ਰੋਡ ’ਤੇ ਪਾਣੀ ਦੀ ਟੈਂਕੀ ਵਾਲੀ ਸੜਕ ਕਿਨਾਰੇ ਟੁੱਟੀ ਹੋਦੀ ’ਚ ਰੱਖਿਆ ਦਰਖੱਤ ਦਾ ਮੁੱਢ।-ਫੋਟੋ: ਬਸਰਾ

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 27 ਮਈ
ਸਮਾਰਟ ਸ਼ਹਿਰ ਵਜੋਂ ਮਸ਼ਹੂਰ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਦੀ ਲਿੰਕ ਸੜਕਾਂ ’ਤੇ ਅਜੇ ਵੀ ਕਈ ਖਾਮੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ ਅਤੇ ਕਈ ਸੜਕਾਂ ਦੇ ਕਿਨਾਰਿਆਂ ’ਚ ਪਾਏ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ। ਅਜਿਹੇ ਟੁੱਟੇ ਢੱਕਣ ਰਾਤ ਸਮੇਂ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ
ਸਕਦੇ ਹਨ।
ਸਥਾਨਕ ਤਾਜਪੁਰ ਰੋਡ ਨੇੜੇ ਟੈਂਕੀ ਵਾਲੀ ਸੜਕ ਦੇ ਇੱਕ ਕਿਨਾਰੇ ’ਤੇ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਢੱਕਣ ਟੁੱਟਿਆ ਹੋਇਆ ਹੈ। ਇਹ ਢੱਕਣ ਭਾਵੇਂ ਦੇਖਣ ਨੂੰ ਛੋਟਾ ਹੈ ਪਰ ਰਾਤ ਸਮੇਂ ਹਾਦਸਾ ਹੋਣ ਨਾਲ ਕਿਸੇ ਦੀ ਵੀ ਜਾਨ ਲੈ ਸਕਦਾ ਹੈ। ਇਸ ਨੂੰ ਦੇਖਦਿਆਂ ਕੁਝ ਲੋਕਾਂ ਨੇ ਪਿਛਲੇ ਇੱਕ-ਦੋ ਦਿਨ ਤੋਂ ਇਸ ਹੋਦੀ ਵਿੱਚ ਇੱਕ ਦਰਖਤ ਦਾ ਮੁੱਢ ਰੱਖ ਦਿੱਤਾ ਹੈ।
ਇਸ ਦੇ ਰੱਖਣ ਨਾਲ ਭਾਵੇਂ ਹਾਦਸਾ ਹੋਣ ਦੀ ਸੰਭਾਵਨਾ ਤਾਂ ਕੁੱਝ ਘੱਟ ਹੋਈ ਹੈ ਪਰ ਰਾਤ ਸਮੇਂ ਇਹ ਦਰੱਖਤ ਦਾ ਟੁਕੜਾ ਵੀ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਰਾਤ ਸਮੇਂ ਹਾਦਸਾ ਹੋਣ ਦੀ ਸੰਭਾਵਨਾ ਹੋਰ ਵਧ ਗਈ ਹੈ। ਨੇੜਿਓਂ ਦੇਖਣ ’ਤੇ ਪਤਾ ਲੱਗਾ ਕਿ ਇਹ ਹੋਦੀ ਅੰਦਰੋਂ ਸੁੱਕੀ ਹੋਈ ਹੈ ਤੇ ਕਰੀਬ 3-4 ਫੁੱਟ ਡੂੰਘੀ ਹੈ। ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਹੋਦੀ ਦਾ ਢੱਕਣ ਨਵਾਂ ਰੱਖਿਆ ਜਾਵੇ ਤਾਂ ਜੋ ਹਾਦਸਾ ਹੋਣ ਤੋਂ ਪਹਿਲਾਂ ਟਾਲਿਆ ਜਾ ਸਕੇ। ਇਸ ਖੇਤਰ ਵਿਚ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ।

Advertisement

Advertisement