For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੂਲ ਦੀ ਬਰਤਾਨਵੀ ਲੇਖਿਕਾ ਨੂੰ ਲੰਡਨ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ

12:29 PM May 01, 2024 IST
ਭਾਰਤੀ ਮੂਲ ਦੀ ਬਰਤਾਨਵੀ ਲੇਖਿਕਾ ਨੂੰ ਲੰਡਨ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ
Advertisement

ਲੰਡਨ, 1 ਮਈ
ਕੋਲਕਾਤਾ ਵਿੱਚ ਜਨਮੀ ਇਤਿਹਾਸਕਾਰ-ਲੇਖਿਕਾ ਸ਼੍ਰਬਨੀ ਬਾਸੂ ਨੂੰ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਅਤੇ ਸਾਂਝੇ ਬ੍ਰਿਟਿਸ਼-ਭਾਰਤੀ ਇਤਿਹਾਸ ਦੇ ਅਧਿਐਨ ਲਈ ਲੰਡਨ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਸਭ ਤੋਂ ਵੱਧ ਵਿਕਣ ਵਾਲੀਆਂ ਜੀਵਨੀਆਂ ਸਬੰਧੀ ਕਿਤਾਬਾਂ 'ਸਪਾਈ ਪ੍ਰਿੰਸੈਸ: ਦਿ ਲਾਈਫ ਆਫ ਨੂਰ ਇਨਾਇਤ ਖਾਨ' ਅਤੇ 'ਵਿਕਟੋਰੀਆ ਐਂਡ ਅਬਦੁਲ: ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ' ਦੀ ਲੇਖਿਕ ਬਾਸੂ ਨੇ ਕਾਨਵੋਕੇਸ਼ਨ ਸਮਾਰੋਹ ਵਿੱਚ 'ਡਾਕਟਰ ਆਫ ਲਿਟਰੇਚਰ' ਦੀ ਆਨਰੇਰੀ ਡਿਗਰੀ ਪ੍ਰਾਪਤ ਕੀਤੀ।  ਵਿਕਟੋਰੀਆ ਐਂਡ ਅਬਦੁਲ: ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ' ’ਤੇ ਫਿਲਮ ਵੀ ਬਣੀ ਸੀ, ਜੋ ਆਸਕਰ ਲਈ ਨਾਮਜ਼ਦ ਹੋਈ ਸੀ ਅਤੇ ਡੈਮ ਜੂਡੀ ਡੈਂਚ ਨੇ ਅਭਿਨੈ ਕੀਤਾ ਸੀ। ਬਰਤਾਨੀਆ ਦੇ ਰਾਜਾ ਚਾਰਲਸ III ਦੀ ਭੈਣ ਰਾਜਕੁਮਾਰੀ ਐਨੀ ਨੇ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ 'ਤੇ ਬਾਸੂ ਨੂੰ ਇਹ ਡਿਗਰੀ ਪ੍ਰਦਾਨ ਕੀਤੀ।

Advertisement

Advertisement
Author Image

Advertisement
Advertisement
×