ਬ੍ਰਿਟਿਸ਼ ਸਕੂਲ ਨੇ ਸਾਲਾਨਾ ਪ੍ਰਾਪਤੀਆਂ ਦਿਵਸ ਮਨਾਇਆ
07:05 AM Mar 17, 2024 IST
ਪੰਚਕੂਲਾ
Advertisement
ਪੰਚਕੂਲਾ ਦੇ ਬ੍ਰਿਟਿਸ਼ ਸਕੂਲ ਸੈਕਟਰ-12 ਦੇ ਵਿਦਿਆਰਥੀਆਂ ਨੇ ਆਪਣਾ ਸਾਲਾਨਾ ਪ੍ਰਾਪਤੀਆਂ ਦਾ ਦਿਵਸ ਮਨਾਇਆ। ਇਸ ਸਮਾਗਮ ਵਿੱਚ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸਵਾਗਤੀ ਗੀਤਾਂ ਨਾਲ ਹੋਈ। ਇਹ ਗੀਤ ਸਕੂਲ ਦੀ ਅਧਿਆਪਕਾ ਅਲਕਾ ਸੂਦ ਵੱਲੋਂ ਤਿਆਰ ਕੀਤੇ ਗਏ ਸਨ। ਬ੍ਰਿਟਿਸ਼ ਸਕੂਲ ਦੀ ਡਾਇਰੈਕਟਰ ਗੀਤਿਕਾ ਸੇਠੀ ਨੇ ਚੰਗੀ ਸ਼ਬਦਾਵਲੀ ਅਤੇ ਜੀਵਨ ਦੇ ਤਜ਼ਰਬੇ ਨੂੰ ਬਣਾਉਣ ਅਤੇ ਚਮਕਾਉਣ ਲਈ ਨੁਕਤੇ ਦੱਸੇ। ਸਕੂਲ ਦੇ ਡਾਇਰੈਕਟਰ ਸੰਜੈ ਸੇਠੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਖੇਡਾਂ ਅਤੇ ਪੜ੍ਹਾਈ ਵਿੱਚ ਆਪਣੇ ਆਪ ਨੂੰ ਸਮਰਪਣ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਅਧਿਆਪਕਾ ਨਾਲਿਨੀ ਕ੍ਰਿਸ਼ਨਾ ਨੇ ਵੀ ਆਏ ਹੋਏ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement