ਬਰਤਾਨਵੀ ਸਰਕਾਰ ਨੇ ਭਾਰਤੀ ਨੌਜਵਾਨਾਂ ਵਾਸਤੇ ਦੋ ਸਾਲ ਲਈ ਦਰਵਾਜ਼ਾ ਖੋਲ੍ਹਿਆ
08:57 AM Jul 26, 2023 IST
ਲੰਡਨ, 25 ਜੁਲਾਈ
ਬਰਤਾਨਵੀ ਸਰਕਾਰ ਨੇ ਅੱਜ 18 ਤੋਂ 30 ਸਾਲ ਦੇ ਭਾਰਤੀਆਂ ਲਈ ‘ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ’ ਸਕੀਮ ਤਹਿਤ ਯੂਕੇ ਦੇ ਵੀਜ਼ਾ ਲਈ ਦੂਜਾ ਬੈਲੇਟ ਖੋਲ੍ਹ ਦਿੱਤਾ ਹੈ। ਇਹ ਬੈਲੇਟ 27 ਜੁਲਾਈ ਨੂੰ ਬੰਦ ਹੋਵੇਗਾ। ਇਹ ਯੋਗ ਭਾਰਤੀ ਨੌਜਵਾਨਾਂ ਨੂੰ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੰਦਾ ਹੈ। ਨਵੀਂ ਦਿੱਲੀ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਸ ਬਾਰੇ ਟਵੀਟ ਕੀਤਾ, “ਯੰਗ ਪ੍ਰੋਫੈਸ਼ਨਲ ਸਕੀਮ ਦਾ ਦੂਜਾ ਬੈਲੇਟ ਖੁੱਲ੍ਹ ਚੁੱਕਾ ਹੈ। ਜੇ ਤੁਸੀਂ 18 ਤੋਂ 30 ਸਾਲ ਤੱਕ ਦੇ ਭਾਰਤੀ ਨਾਗਰਿਕ ਹੋ ਤੇ ਤੁਹਾਡੇ ਕੋਲ ਗਰੈਜੂਏਸ਼ਨ ਜਾਂ ਪੋਸਟ ਗਰੈਜੂਏਸ਼ਨ ਦੀ ਡਿਗਰੀ ਹੈ ਤਾਂ ਤੁਸੀਂ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਇਹ ਬੈਲੇਟ 27 ਜੁਲਾਈ ਨੂੰ ਦੁਪਹਿਰ 1:30 ਵਜੇ ਬੰਦ ਹੋਵੇਗਾ।’’ ਬੈਲੇਟ ਲਈ ਅਪਲਾਈ ਕਰਨਾ ਮੁਫ਼ਤ ਹੈ ਪਰ ਉਹ ਬਨਿੈਕਾਰ ਹੀ ਅਪਲਾਈ ਕਰੇ ਜੋ ਵੀਜ਼ੇ ਲਈ ਵੀ ਅਰਜ਼ੀ ਦੇਣਾ ਚਾਹੁੰਦਾ ਹੈ। -ਪੀਟੀਆਈ
Advertisement
Advertisement