ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਆਹੁਤਾ ਨੇ ਜ਼ਹਿਰ ਨਿਗਲਿਆ

01:36 PM Jun 04, 2023 IST

ਲੁਧਿਆਣਾ: ਇੱਥੇ ਵਿਆਹੁੁਤਾ ਨੇ ਸਹੁਰਿਆਂ ਤੋਂ ਤੰਗ ਹੋ ਕੇ ਜ਼ਹਿਰ ਨਿਗਲ ਲਈ। ਨਿਊ ਕਰਮਸਰ ਕਲੋਨੀ ਵਾਸੀ ਅਸ਼ੋਕ ਕੁਮਾਰ ਸੂਦ ਅਨੁਸਾਰ ਉਸ ਦੀ ਲੜਕੀ ਮੀਨਾਕਸ਼ੀ (37) ਦੀ ਸ਼ਾਦੀ 5 ਸਾਲ ਪਹਿਲਾਂ ਬਿੱਟੂ ਵਰਮਾ ਨਾਲ ਹੋਈ ਸੀ। ਉਸ ਦਾ ਪਤੀ ਬਿੱਟੂ ਵਰਮਾ ਨਸ਼ਾ ਕਰਨ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਆਪਣੀ ਮਾਤਾ ਤੇ ਭਰਾ ਨਾਲ ਮਿਲ ਕੇ ਲ਼ੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। 30 ਮਈ 2023 ਨੂੰ ਬਿੱਟੂ ਨੇ ਸ਼ਰਾਬ ਪੀ ਕੇ ਮੀਨਾਕਸ਼ੀ ਦੀ ਕੁੱਟਮਾਰ ਕੀਤੀ। ਇਸ ਮਗਰੋਂ ਉਹ ਪ੍ਰੇਸ਼ਾਨ ਹੋ ਕੇ ਆਪਣੇ ਪੇਕੇ ਘਰ ਆ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅੱਜ ਮੀਨਾਕਸ਼ੀ ਨੂੰ ਉਸ ਦੇ ਕਿਰਾਏ ਵਾਲੇ ਕਮਰੇ ਵਿੱਚ ਛੱਡ ਆਇਆ ਸੀ। ਇੱਥੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਸੈਕਟਰ-31 ਚੰਡੀਗੜ੍ਹ ਇਲਾਜ ਲਈ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ। ਟਿੱਬਾ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਬਿੱਟੂ ਵਰਮਾ, ਰਮਨ ਤੇ ਰਾਮ ਮੂਰਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Advertisement