ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਾਹਮਣ ਸਭਾ ਨੇ ਅਮਨ ਅਰੋੜਾ ਨੂੰ ਲੱਡੂਆਂ ਨਾਲ ਤੋਲਿਆ

09:40 AM May 28, 2024 IST
ਪਿੰਡ ਨਮੋਲ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਲੱਡੂਆਂ ਨਾਲ ਤੋਲਦੇ ਹੋਏ ਬ੍ਰਾਹਮਣ ਸਭਾ ਦੇ ਮੈਂਬਰ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਮਈ
ਇੱਥੋਂ ਨੇੜਲੇ ਪਿੰਡ ਨਮੋਲ ਵਿੱਚ ਬ੍ਰਾਹਮਣ ਸਭਾ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ। ਸਭਾ ਵੱਲੋਂ ਕੈਬਨਿਟ ਮੰਤਰੀ ਨੂੰ ਲੱਡੂਆਂ ਨਾਲ ਤੋਲਦਿਆਂ ਭਵਿੱਖ ’ਚ ਹਲਕੇ ਅੰਦਰ ਅਜਿਹੀ ਹੋਰ ਲੋਕ ਸੇਵਾ ਦੀ ਆਸ ਜਤਾਈ। ਕੈਬਨਿਟ ਮੰਤਰੀ ਬ੍ਰਾਹਮਣ ਸਭਾ ਨਮੋਲ ਵੱਲੋਂ ਮੰਦਰ ਦੇ ਨਵੀਨੀਕਰਨ ਸਬੰਧੀ ਕਰਵਾਏ ਪ੍ਰੋਗਰਾਮ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਧਰਮਸ਼ਾਲਾ ਕਮੇਟੀ ਦੇ ਸਰਪ੍ਰਸਤ ਭੂਸ਼ਣ ਸ਼ਰਮਾ, ਮੀਤ ਪ੍ਰਧਾਨ ਪਰਮਜੀਤ ਸ਼ਰਮਾ ਤੇ ਤਰਸੇਮ ਬਾਬਾ ਨੇ ਕਿਹਾ ਕਿ ਅਮਨ ਅਰੋੜਾ ਵੱਲੋਂ ਸਥਾਨਕ ਵਿਧਾਨ ਸਭਾ ਹਲਕੇ ਅੰਦਰ ਵਿਕਾਸ ਕਾਰਜ ਵੱਡੇ ਪੱਧਰ ਉੱਤੇ ਕਰਵਾਏ ਜਾ ਰਹੇ ਹਨ। ਉਧਰ ਸ੍ਰੀ ਅਰੋੜਾ ਨੇ ਹਾਜ਼ਰੀਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੁਰਜੀਤ ਬਾਬਾ, ਨਰਾਇਣ ਸ਼ਰਮਾ, ਤਰਸੇਮ ਬਾਬਾ, ਬਿੰਦਰ ਬਾਬਾ, ਕੁਲਵੰਤ ਬਾਬਾ, ਸ਼ਿਵਪਾਲ ਸ਼ਰਮਾ, ਜੀਤਰਾਮ ਸ਼ਰਮਾ, ਸੂਰਜਭਾਨ ਸ਼ਰਮਾ, ਅਮਰੀਕ ਸ਼ਰਮਾ, ਕੁਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement