ਸੜਕ ਪਾਰ ਕਰਦਾ ਲੜਕਾ ਪਾਣੀ ’ਚ ਰੁੜ੍ਹਿਆ
07:21 AM Jul 12, 2023 IST
ਪੱਤਰ ਪ੍ਰੇਰਕ
ਮਾਛੀਵਾੜਾ, 11 ਜੁਲਾਈ
ਪਿੰਡ ਮਾਣੇਵਾਲ ਵਿੱਚ ਬੁੱਢੇ ਦਰਿਆ ਦੇ ਓਵਰਫਲੋਅ ਹੋਣ ਕਾਰਨ ਪਾਣੀ ਨਾਲ ਭਰੀ ਸੜਕ ਪਾਰ ਕਰਦੇ ਸਮੇਂ ਨਾਬਾਲਗ ਸੁਖਪ੍ਰੀਤ ਸੋਖੀ (16) ਤੇਜ਼ ਵਹਾਅ ਵਿੱਚ ਰੁੜ੍ਹ ਗਿਆ, ਜਿਸ ਦਾ ਹਾਲੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡ ਚੱਕੀ ਦਾ ਇਹ ਲੜਕਾ ਅੱਜ ਘਰੋਂ ਕਿਤੇ ਬਾਹਰ ਚਲਾ ਗਿਆ ਅਤੇ ਜਦੋਂ ਉਹ ਹਯਾਤਪੁਰ ਵਾਲੇ ਪਾਸਿਓਂ ਪਿੰਡ ਮਾਣੇਵਾਲ ’ਚ ਬੁੱਢਾ ਦਰਿਆ ਦੀ ਪੁਲੀ ਪਾਰ ਕਰਨ ਲੱਗਿਆ ਅਚਾਨਕ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਨਾਲ ਲੱਗਦੇ ਨੀਵੇਂ ਖੇਤਾਂ ਵਿੱਚ ਜਾ ਡਿੱਗਿਆ। ਚਸ਼ਮਦੀਦਾਂ ਅਨੁਸਾਰ ਲੜਕਾ ਕੁਝ ਹੀ ਮਿੰਟਾਂ ’ਚ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਐੱਸਡੀਐੱਮ ਕੁਲਦੀਪ ਬਾਵਾ ਨੇ ਦੱਸਿਆ ਕਿ ਸੁਖਪ੍ਰੀਤ ਦੀ ਤਲਾਸ਼ ਕੀਤੀ ਜਾ ਰਹੀ ਹੈ।
Advertisement
Advertisement