ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰ ਤਿਲਕਣ ਕਾਰਨ ਲੜਕਾ ਨਦੀ ਦੇ ਪਾਣੀ ਵਿੱਚ ਰੁੜ੍ਹਿਆ

08:23 AM Jul 16, 2023 IST

ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੁਲਾਈ
ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਘੋੜਿਆਂ ਵਾਲੇ ਪੁਲ ਕੋਲੋਂ ਲੰਘ ਰਹੀ ਵੱਡੀ ਨਦੀ ਵਿੱਚ ਅੱਜ 16 ਸਾਲਾਂ ਦਾ ਇੱਕ ਲੜਕਾ ਰੁੜ੍ਹ ਗਿਆ। ਮ੍ਰਿਤਕ ਦੀ ਪਛਾਣ ਆਯੂਸ਼ ਵਜੋਂ ਹੋਈ ਹੈ, ਜਿਸ ਦਾ ਪਰਿਵਾਰ ਸਥਾਨਕ ਕਬਾੜੀ ਬਾਜ਼ਾਰ ਪਿੱਛੇ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਪਖਾਨੇ ਦੀ ਸਹੂਲਤ ਨਾ ਹੋਣ ਕਾਰਨ ਆਯੂਸ਼ ਨਦੀ ਕੰਢੇ ਗਿਆ ਸੀ, ਜਿਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਦੀ ਦੇ ਪਾਣੀ ਵਿੱਚ ਰੁੜ੍ਹ ਗਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਇਲਾਕੇ ਦੇ ਗੋਤਾਖੋਰਾਂ ਨੇ ਲੜਕੀ ਦੀ ਲਾਸ਼ ਬਾਹਰ ਕੱਢੀ। ਜ਼ਿਕਰਯੋਗ ਹੈ ਕਿ ਹੜ੍ਹਾਂ ਕਾਰਨ ਪਟਿਆਲਾ ਸ਼ਹਿਰ ਵਿੱਚ ਇਹ ਦੂਜੀ ਮੌਤ ਹੋਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਆਗੂਆਂ ਨੇ ਬੱਚੇ ਦੀ ਮੌਤ ’ਤੇ ਪੀੜਤ ਪਰਿਵਰ ਨਾਲ ਦੁੱਖ ਜ਼ਾਹਿਰ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

Advertisement

Advertisement
Tags :
ਕਾਰਨਤਿਲਕਣਪਾਣੀ:ਰੁੜ੍ਹਿਆਲੜਕਾਵਿੱਚ
Advertisement