For the best experience, open
https://m.punjabitribuneonline.com
on your mobile browser.
Advertisement

ਬਾਕਸਿੰਗ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ

02:47 PM Jun 30, 2023 IST
ਬਾਕਸਿੰਗ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ
Advertisement

ਡੀਪੀਐੱਸ ਬੱਤਰਾ

Advertisement

ਸਮਰਾਲਾ, 29 ਜੂਨ

ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ, ਝਕੜੌਦੀ, ਸਮਰਾਲਾ ਦੇ ਕੈਂਪਸ ਵਿੱਚ ਕਰਵਾਈ ਗਈ 5ਵੀਂ ਜੂਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ (ਲੜਕੇ) ਸ਼ਾਨੋਂ-ਸ਼ੌਕਤ ਨਾਲ ਸਮਾਪਤ ਹੋ ਗਈ। ਫਾਈਨਲ ਮੁਕਾਬਲਿਆਂ ਦੌਰਾਨ +80 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਖਿਡਾਰੀ ਹਾਰਦਿਕ ਬੇਦੀ ਨੇ ਸੰਗਰੂਰ ਦੇ ਸੁਮਰ, ਜਲੰਧਰ (ਏ) ਦੇ ਪਰਮ ਅਤੇ ਲੁਧਿਆਣਾ ਦੇ ਜਸ਼ਨਪ੍ਰੀਤ ਨੂੰ ਹਰਾ ਕੇ ਇਸ ਚੈਂਪੀਅਨਸ਼ਿਪ ‘ਤੇ ਕਬਜ਼ਾ ਕੀਤਾ।

ਕਾਲਜ ਦੇ ਜਨਰਲ ਸਕੱਤਰ ਅਤੇ ਬਾਕਸਿੰਗ ਕੋਚ ਗੁਰਵੀਰ ਸਿੰਘ ਸ਼ਾਹੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ 217 ਬਾਕਸਰਾਂ ਨੇ ਹਿੱਸਾ ਲਿਆ। ਚੈਪੀਅਨਸ਼ਿਪ ਦੇ ਆਖਰੀ ਦਿਨ ਅੰਤਰ ਰਾਸ਼ਟਰੀ ਅਥਲੀਟ ਡੀਐੱਸਪੀ ਮਨਦੀਪ ਕੌਰ, ਡੀਐੱਸਪੀ ਵਰਿਆਮ ਸਿੰਘ ਅਤੇ ਲੈਕਚਰਾਰ ਕੁਲਦੀਪ ਕਮਾਰ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡੀਐੱਸਓ ਨਵਾਂ ਸ਼ਹਿਰ ਹਰਪਿੰਦਰ ਸਿੰਘ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ। ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਕਾਲਜ ਦੇ ਜਨਰਲ ਸਕੱਤਰ ਅਤੇ ਬਾਕਸਿੰਗ ਕੋਚ ਗੁਰਵੀਰ ਸਿੰਘ ਸ਼ਾਹੀ, ਜਸਵੀਰ ਸਿੰਘ ਬਾਕਸਿੰਗ ਕੋਚ, ਸੰਤੋਸ਼ ਦੱਤਾ, ਅਜੀਤ ਬਖਸ਼ੀ, ਪ੍ਰਿੰਸੀਪਲ ਰਜਿਤ ਕੁਮਾਰ, ਸੈਂਨਟਰੀ ਇੰਚਾਰਜ ਸਿਕੰਦਰ ਸਿੰਘ ਬਾਠ, ਡਾ. ਰਾਜਵਿੰਦਰ ਪਾਲ ਗਿੱਲ, ਡਾ. ਰਵਿੰਦਰ ਸਿੰਘ, ਕਬੱਡੀ ਕੋਚ ਅਨਿਲ ਕੁਮਾਰ, ਕੁਲਜੀਤ ਕੌਰ, ਨਿਖਲ ਜੁਨੇਜਾ, ਡਾ. ਰੂਬਲ ਸ਼ਾਹੀ, ਕਾਲਜ ਦੇ ਚੇਅਰਪਰਸਨ ਸਰਬਜੀਤ ਕੌਰ ਸ਼ਾਹੀ, ਰਮਨਦੀਪ ਕੌਰ ਨੇ ਅਦਾ ਕੀਤੀ।

Advertisement
Tags :
Advertisement
Advertisement
×