ਪੁਸਤਕ ‘ਛੱਬੀ ਮਰਦ ਤੇ ਇੱਕ ਕੁੜੀ’ ਲੋਕ ਅਰਪਣ
ਪਰਸ਼ੋਤਮ ਬੱਲੀ
ਬਰਨਾਲਾ, 10 ਅਕਤੂਬਰ
ਮਰਹੂਮ ਗਲਪਕਾਰ ਰਾਮ ਸਰੂਪ ਅਣਖੀ ਦੇ ਸਥਾਨਕ ਗ੍ਰਹਿ ਵਿਖੇ ਇੱਕ ਸਾਦੇ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਪੰਜਾਬੀ ਲੇਖਕ ਤੇ ਖੋਜਾਰਥੀ ਬੇਅੰਤ ਸਿੰਘ ਬਾਜਵਾ ਦੁਆਰਾ ਮੈਕਸਿਮ ਗੋਰਕੀ ਦੀਆਂ ਅਨੁਵਾਦਿਤ ਕਹਾਣੀਆਂ ਦੀ ਪੁਸਤਕ ‘ਛੱਬੀ ਮਰਦ ਤੇ ਇੱਕ ਕੁੜੀ’ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ. ਕਰਾਂਤੀ ਪਾਲ, ਡਾ. ਭੁਪਿੰਦਰ ਸਿੰਘ ਬੇਦੀ, ਗੁਰਸੇਵਕ ਸਿੰਘ ਧੌਲਾ, ਲਛਮਣ ਦਾਸ ਮੁਸਾਫ਼ਿਰ ਤੇ ਮੁਬਾਰਕ ਅਣਖੀ ਆਦਿ ਨੇ ਸਾਂਝੇ ਤੌਰ ’ਤੇ ਲੋਕ ਅਰਪਣ ਕੀਤੀ। ਡਾ. ਕਰਾਂਤੀ ਪਾਲ ਨੇ ਕਿਹਾ ਕਿ ਅੱਜ ਦੇ ਕਿਰਤੀ ਵਰਗ ਦਾ ਸਭ ਤੋਂ ਵੱਡਾ ਰਚਨਾਕਾਰ ਮੈਕਸਿਮ ਗੋਰਕੀ ਹੈ। ਉਨ੍ਹਾਂ ਦੀਆਂ ਅਨੁਵਾਦ ਕੀਤੀਆਂ ਕਹਾਣੀਆਂ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਹੋ ਕੇ ਆਉਣਾ ਵੱਡੀ ਗੱਲ ਹੈ। ਲੇਖਕ ਤੇ ਆਲੋਚਕ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਬੇਅੰਤ ਸਿੰਘ ਬਾਜਵਾ ਨੇ ਗੋਰਕੀਆਂ ਦੀ ਬਾਕਮਾਲ ਕਹਾਣੀਆਂ ਦਾ ਅਨੁਵਾਦ ਕੀਤਾ ਹੈ। ਸਮਾਗਮ ਦੌਰਾਨ ਕੈਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਮੁਬਾਰਕ ਅਣਖੀ ਅਤੇ ਲੇਖਕ ਲਛਮਣ ਦਾਸ ਮੁਸਾਫਿਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।