For the best experience, open
https://m.punjabitribuneonline.com
on your mobile browser.
Advertisement

‘ਨਵੀਆਂ ਕਲਮਾਂ ਨਵੀਂ ਉਡਾਣ’ ਪੁਸਤਕ 17 ਨੂੰ ਹੋਵੇਗੀ ਰਿਲੀਜ਼

07:39 AM Aug 15, 2024 IST
‘ਨਵੀਆਂ ਕਲਮਾਂ ਨਵੀਂ ਉਡਾਣ’ ਪੁਸਤਕ 17 ਨੂੰ ਹੋਵੇਗੀ ਰਿਲੀਜ਼
Advertisement

ਭਗਤਾ ਭਾਈ (ਪੱਤਰ ਪ੍ਰੇਰਕ): ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪੰਜਾਬ ਦੇ ਸਕੂਲੀ ਬੱਚਿਆਂ ’ਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਸ਼ੁਰੂ ਕੀਤੇ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਬਠਿੰਡਾ ਜ਼ਿਲ੍ਹੇ ਦੀ ਕਿਤਾਬ ਰਿਲੀਜ਼ ਕਰਨ ਲਈ ਸਮਾਗਮ 17 ਅਗਸਤ ਨੂੰ ਡਾ. ਹੋਮਜ਼ ਅਕੈਡਮੀ ਜੀਦਾ ’ਚ ਹੋਵੇਗਾ। ਪ੍ਰਾਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਇਹ ਬਠਿੰਡਾ ਜ਼ਿਲ੍ਹੇ ਦੇ ਬਾਲ ਲੇਖਕਾਂ ਦੀ ਦੂਜੀ ਕਿਤਾਬ ਹੈ। ਇਸ ਦੇ ਮੁੱਖ ਸੰਪਾਦਕ ਦਮਨਜੀਤ ਕੌਰ ਕਲਸੀ ਹਨ। ਪ੍ਰਿੰਸੀਪਲ ਕਾਜਲ ਗਲਹੋਤਰਾ ਦੀ ਦੇਖਰੇਖ ਹੋ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਸੁੱਖੀ ਬਾਠ ਹੋਣਗੇ ਜਦਕਿ ਪ੍ਰਧਾਨਗੀ ਡੀਈਓ (ਸੈ.ਸਿੱ.) ਬਠਿੰਡਾ ਸ਼ਿਵਪਾਲ ਗੋਇਲ ਕਰਨਗੇ।

Advertisement

Advertisement
Advertisement
Author Image

Advertisement