For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਦਿਲਚਸਪ ਕਹਾਣੀ ਧਰਤੀ-ਅੰਬਰ ਦੀ’ ਲੋਕ ਅਰਪਣ

08:00 AM Oct 09, 2023 IST
ਪੁਸਤਕ ‘ਦਿਲਚਸਪ ਕਹਾਣੀ ਧਰਤੀ ਅੰਬਰ ਦੀ’ ਲੋਕ ਅਰਪਣ
ਪ੍ਰਿੰ. ਵਿਦਵਾਨ ਸਿੰਘ ਸੋਨੀ ਦੀ ਪੁਸਤਕ ਲੋਕ ਅਰਪਣ ਕੀਤੇ ਜਾਣ ਦੀ ਝਲਕ। ਫ਼ੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 8 ਅਕਤੂਬਰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਇੱਥੇ ਭਾਸ਼ਾ ਵਿਭਾਗ ਵਿੱਚ ਸ਼੍ਰੋਮਣੀ ਪੰਜਾਬੀ ਲੇਖਕ ਵਿਦਵਾਨ ਸਿੰਘ ਸੋਨੀ ਦੀ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲੋਂ ਛਾਪੀ ਪੁਸਤਕ ‘ਦਿਲਚਸਪ ਕਹਾਣੀ ਧਰਤੀ-ਅੰਬਰ ਦੀ’ ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ’ਆਸ਼ਟ’ ਤੋਂ ਇਲਾਵਾ ਖ਼ਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਪੰਜਾਬੀ ਭਾਸ਼ਾ ਦੀ ਖ਼ੁਸ਼ਕਿਸਮਤੀ ਹੈ ਕਿ ਇਸ ਕੋਲ ਡਾ. ਸੋਨੀ ਵਰਗੇ ਸਿਰੜੀ ਅਤੇ ਪ੍ਰਤੀਬੱਧ ਵਿਦਵਾਨ ਹਨ ਜਨਿ੍ਹਾਂ ਨੇ ਮਾਤ ਭਾਸ਼ਾ ਦਾ ਗੌਰਵ ਵਧਾਇਆ ਹੈ। ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਦੀ ਲੇਖਣੀ ਨਵੀਂ ਪੀੜ੍ਹੀ ਦੇ ਕਲਮਕਾਰਾਂ ਲਈ ਵੰਗਾਰ ਹੈ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਇਹ ਗੱਲ ਜੱਗ-ਜ਼ਾਹਿਰ ਹੋ ਚੁੱਕੀ ਹੈ ਕਿ ਗਿਆਨ-ਵਿਗਿਆਨ ਅਤੇ ਪੰਜਾਬੀ ਭਾਸ਼ਾ ਦਾ ਸੰਸਾਰ ਅਟੁੱਟ ਕੜੀਆਂ ਵਾਂਗ ਜੁੜੇ ਹੋਏ ਹਨ ਅਤੇ ਪੰਜਾਬੀ ਭਾਸ਼ਾ ਕੋਲ ਹਰ ਸੰਕਲਪ ਨੂੰ ਦਰਸਾਉਣ ਦਾ ਹੁਨਰ ਹੈ।

Advertisement

Advertisement
Advertisement
Author Image

Advertisement