For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਡਾ. ਭੀਮ ਰਾਓ ਅੰਬੇਦਕਰ ਜੀਵਨ ਤੇ ਕਾਰਜ’ ਰਿਲੀਜ਼

07:30 AM Jan 03, 2024 IST
ਪੁਸਤਕ ‘ਡਾ  ਭੀਮ ਰਾਓ ਅੰਬੇਦਕਰ ਜੀਵਨ ਤੇ ਕਾਰਜ’ ਰਿਲੀਜ਼
ਬੂਟਾ ਸਿੰਘ ਚੌਹਾਨ ਦੀ ਅਨੁਵਾਦਿਤ ਪੁਸਤਕ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 2 ਜਨਵਰੀ
ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਅਨੁਵਾਦਿਤ ਪੁਸਤਕ ‘ਡਾ. ਭੀਮਰਾਓ ਅੰਬੇਦਕਰ ਜੀਵਨ ਤੇ ਕਾਰਜ’ ਦਾ ਰਿਲੀਜ਼ ਸਮਾਗਮ ਸਥਾਨਕ ਜ਼ਿਲ੍ਹਾ ਰੈੱਡ ਕਰਾਸ ਹਾਲ ਵਿੱਚ ਕੀਤਾ ਗਿਆ। ਪੁਸਤਕ ਰਿਲੀਜ਼ ਕਰਨ ਦੀ ਰਸਮ ਐੱਸਡੀਐੱਮ ਅਤੇ ਪੰਜਾਬੀ ਕਵੀ ਗੋਪਾਲ ਸਿੰਘ ਕੋਟਫੱਤਾ ਨੇ ਨਿਭਾਈ। ਉਨ੍ਹਾਂ ਦਾ ਸਾਥ ਸਾਹਿਤ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ, ਜ਼ਿਲ੍ਹਾ ਰੈੱਡ ਕਰਾਸ ਅਫ਼ਸਰ ਸਰਵਣ ਸਿੰਘ ਕਾਲਾਬੂਲਾ ਅਤੇ ਹਰਵਿੰਦਰ ਕੌਰ ਧਿੰਗੜ ਨੇ ਦਿੱਤਾ। ਸ੍ਰੀ ਕੋਟਫੱਤਾ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਪੰਜਾਬੀ ਵਿੱਚ ਇਹ ਵੱਡ ਆਕਾਰੀ ਪੁਸਤਕ ਦਾ ਅਨੁਵਾਦ ਕਰ ਕੇ ਇਤਿਹਾਸਕ ਕਾਰਜ ਕੀਤਾ ਹੈ। ਇਸ ਮੌਕੇ ਸਰਵਣ ਸਿੰਘ ਕਾਲਾਬੂਲਾ, ਸਾਗਰ ਸਿੰਘ ਸਾਗਰ, ਬਲਵਿੰਦਰ ਸਿੰਘ ਠੀਕਰੀਵਾਲਾ ਅਤੇ ਲਛਮਣ ਸਿੰਘ ਸਹੋਤਾ ਨੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਸੰਪੂਰਨ ਸਿੰਘ ਟੱਲੇਵਾਲੀਆ ਪ੍ਰਧਾਨ ਮਾਲਵਾ ਸਾਹਿਤ ਸਭਾ ਬਰਨਾਲਾ,ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ, ਪੰਜਾਬੀ ਕਵੀ ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਬੋਲੀਕਾਰ ਰਘਬੀਰ ਸਿੰਘ ਗਿੱਲ ਕੱਟੂ, ਮਾ. ਬਲਜੀਤ ਸਿੰਘ ਗਿੱਲ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×