ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਸਤਕ ‘ਔਝੜ ਰਾਹਾਂ ਦੇ ਸਫ਼ਲ ਰਾਹੀ’ ਲੋਕ ਅਰਪਣ

12:32 PM Feb 06, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਸੰਗਰੂਰ, 5 ਫਰਵਰੀ

ਇੱਥੇ ਪੁਸਤਕ ਲੋਕ ਅਰਪਣ ਅਤੇ ਮਿੱਤਰ ਮਿਲਣੀ ਸਮਾਗਮ ਇੰਜ. ਬਲਦੇਵ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਉਡਾਰੀ, ਡਾ. ਨਰਵਿੰਦਰ ਕੌਸ਼ਲ, ਡਾ. ਮਲਕੀਤ ਸਿੰਘ ਖੱਟੜਾ, ਪਾਲਾ ਮੱਲ ਸਿੰਗਲਾ, ਹਰਦੇਵ ਸਿੰਘ ਜਵੰਧਾ, ਜ਼ੋਰਾ ਸਿੰਘ ਮੰਡੇਰ ਅਤੇ ਕੁਲਵੰਤ ਸਿੰਘ ਕਸਕ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਨੈਸ਼ਨਲ ਐਵਾਰਡੀ ਅਤੇ ਉਘੇ ਸਿੱਖਿਆ ਸਾਸ਼ਤਰੀ ਸੱਤਦੇਵ ਸ਼ਰਮਾ ਦੀ ਪੁਸਤਕ ‘ਔਝੜ ਰਾਹਾਂ ਦੇ ਸਫ਼ਲ ਰਾਹੀ’ ਲੋਕ ਅਰਪਣ ਕੀਤੀ ਗਈ। ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਮੰਚ ਸੰਚਾਲਨ ਦੌਰਾਨ ਦੱਸਿਆ ਕਿ ਸੱਤਦੇਵ ਸ਼ਰਮਾ ਨੇ ਪਹਿਲਾਂ ਵੀ ਦੋ ਪੁਸਤਕਾਂ ‘ਕਲੀਆਂ ਖਿੜ੍ਹਨ ਕਿਰਨਾਂ ਨਾਲ’ ਤੇ ‘ਜਜ਼ਬਾਤਾਂ ਦੀ ਵੇਦਨੀ’ ਲਿਖੀਆਂ ਹਨ। ਇਸ ਮੌਕੇ ਡਾ. ਮਲਕੀਤ ਸਿੰਘ ਖੱਟੜਾ, ਲੈਕਚਰਾਰ ਕੁਲਵੰਤ ਸਿੰਘ ਕਸਕ, ਡਾ. ਪ੍ਰਿਥੀਰਾਜ ਕਦਮ, ਡਾ. ਨਰਵਿੰਦਰ ਕੌਸ਼ਲ, ਡਾ. ਚਰਨਜੀਤ ਸਿੰਘ ਉਡਾਰੀ, ਪੈਨਸ਼ਨਰ ਆਗੂ ਜੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਜੱਸੀ ਅਤੇ ਗੋਬਿੰਦਰ ਸ਼ਰਮਾ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਉੱਘੇ ਸਮਾਜ ਸੇਵੀ ਅਬਦੁੱਲ ਹਮੀਦ ਖਾਨ ਅਤੇ ਰਵਿੰਦਰ ਬਾਂਸਲ ਦਾ ਸਮਾਜ ਸੇਵੀ ਕੰਮਾਂ ਬਦਲੇ ਸਨਮਾਨ ਕੀਤਾ ਗਿਆ।

Advertisement

Advertisement
Advertisement