ਕੂੜੇ ਦੇ ਢੇਰ ਵਿੱਚੋਂ ਲਾਸ਼ ਮਿਲੀ
10:50 AM Oct 15, 2023 IST
ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਅਕਤੂਬਰ
ਇੱਥੋਂ ਦੇ ਨਾਖਾਂਵਾਲੇ ਬਾਗ਼ ਨੇੜਿਓਂ ਰਤਨ ਨਗਰ ਵਿੱਚ ਕੂੜੇ ਦੇ ਢੇਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਮਿਲਣ ਦੀ ਸੂਚਨਾ ਲੋਕਾਂ ਨੇ ਥਾਣਾ ਬਸਤੀ ਬਾਵਾ ਖੇਲ ਨੂੰ ਦਿੱਤੀ ਗਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਪੁਲੀਸ ਅਨੁਸਾਰ ਮ੍ਰਿਤਕ ਦੀ ਉਮਰ 28 ਤੋਂ 30 ਸਾਲ ਦੇ ਕਰੀਬ ਹੈ।
ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਇੱਕ ਬੱਚੇ ਨੇ ਕੂੜੇ ਦੇ ਢੇਰ ’ਤੇ ਕੁਝ ਕੁੱਤੇ ਇਕੱਠੇ ਹੋਏ ਦੇਖੇ, ਉਸ ਨੇ ਜਦੋਂ ਅੱਗੇ ਵਧ ਕੇ ਦੇਖਿਆ ਤਾਂ ਉੱਥੇ ਇੱਕ ਵਿਅਕਤੀ ਦੀ ਲਾਸ਼ ਪਈ ਸੀ। ਜਿਸ ਤੋਂ ਬਾਅਦ ਬੱਚੇ ਨੇ ਤੁਰੰਤ ਇਲਾਕਾ ਵਾਸੀਆਂ ਨੂੰ ਦੱਸਿਆ।
Advertisement
Advertisement