For the best experience, open
https://m.punjabitribuneonline.com
on your mobile browser.
Advertisement

ਕਾਲਕਾਜੀ ਖੇਤਰ ’ਚੋਂ ਕਾਰ ਵਿੱਚੋਂ ਲਾਸ਼ ਮਿਲੀ

10:24 AM Jun 07, 2024 IST
ਕਾਲਕਾਜੀ ਖੇਤਰ ’ਚੋਂ ਕਾਰ ਵਿੱਚੋਂ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਦੱਖਣ-ਪੂਰਬੀ ਦਿੱਲੀ ਦੇ ਕਾਲਕਾਜੀ ਖੇਤਰ ਵਿੱਚ ਇੱਕ 34 ਸਾਲਾ ਵਿਅਕਤੀ ਕਾਰ ਵਿੱਚ ਸੜਿਆ ਹੋਇਆ ਮਿਲਿਆ। ਪਤਾ ਲੱਗਣ ’ਤੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲੀਸ ਅਧਿਕਾਰੀਆਂ ਨੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਅਨੁਸਾਰ ਸਬੰਧਤ ਵਿਅਕਤੀ ਆਪਣੀ ਕਾਰ ਵਿੱਚ ਸਵੇਰੇ 3.30 ਵਜੇ ਦੇ ਕਰੀਬ ਆਇਆ ਸੀ ਅਤੇ ਕੁਝ ਮਿੰਟਾਂ ਬਾਅਦ ਕਾਰ ਨੂੰ ਅੱਗ ਲੱਗ ਗਈ। ਮ੍ਰਿਤਕ ਦੀ ਪਛਾਣ ਧਰੁਵ ਮਹਾਜਨ ਵਜੋਂ ਹੋਈ।
ਜ਼ਿਕਰਯੋਗ ਹੈ ਕਿ ਪੁਲੀਸ ਟੀਮ ਨੂੰ ਨਹਿਰੂ ਪਲੇਸ ਸਥਿਤ ਦੇਵਿਕਾ ਟਾਵਰ ਦੇ ਨਾਲ ਲੱਗਦੇ ਪਹਾੜਪੁਰ ਬਿਜ਼ਨਸ ਸੈਂਟਰ ਦੇ ਸਾਹਮਣੇ ਇਕ ਸਲੇਟੀ ਰੰਗ ਦੀ ਕਾਰ ਖੜ੍ਹੀ ਮਿਲੀ। ਕਾਰ ਦੀਆਂ ਸਾਰੀਆਂ ਟਾਂਕੀਆਂ ਬੰਦ ਸਨ। ਅੰਦਰ ਜਾਣ ਲਈ ਕੋਈ ਰਸਤਾ ਨਹੀਂ ਸੀ। ਇਸ ਦੌਰਾਨ ਪੁਲੀਸ ਨੂੰ ਲਾਸ਼ ਤੱਕ ਪਹੁੰਚਣ ਲਈ ਪਿਛਲੀ ਵਿੰਡ ਸ਼ੀਲਡ ਤੋੜਨੀ ਪਈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ 35 ਤੋਂ 40 ਸਾਲ ਦੀ ਉਮਰ ਦੇ ਇੱਕ ਵਿਅਕਤੀ ਦੀ ਮੌਤ ਸਟੀਅਰਿੰਗ ਵ੍ਹੀਲ ’ਤੇ ਹੋਈ ਜਿਸ ਦੇ ਚਿਹਰੇ, ਪੱਟ ਤੇ ਦੋਵੇਂ ਹੱਥਾਂ ’ਤੇ ਸੱਟਾਂ ਲੱਗੀਆਂ ਹੋਈਆਂ ਸਨ। ਕਾਰ ਵਿੱਚ ਪੈਟਰੋਲ ਦੀ ਬਦਬੂ ਆ ਰਹੀ ਸੀ ਅਤੇ ਬੋਤਲ ਅਤੇ ਵਰਤੀਆਂ ਗਈਆਂ ਮਾਚਿਸ ਦੀਆਂ ਤੀਲੀਆਂ ਵੀ ਸਾਹਮਣੇ ਵਾਲੀ ਸੀਟ ਤੋਂ ਮਿਲੀਆਂ। ਪਹਿਲੀ ਨਜ਼ਰੇ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮਹਾਜਨ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨਾ ਚਾਹੁੰਦਾ ਸੀ। ਉਧਰ, ਮਹਾਜਨ ਦੀ ਭੈਣ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਬੈਂਗਲੁਰੂ ਵਿੱਚ ਰਹਿੰਦਾ ਸੀ ਤੇ ਉਸ ’ਤੇ ਭਾਰੀ ਕਰਜ਼ਾ ਸੀ।

Advertisement

ਨਰੇਲਾ ਸਨਅਤੀ ਖੇਤਰ ਵਿੱਚ ਫੈਕਟਰੀ ਵਿੱਚ ਤਿੰਨ ਮਜ਼ਦੂਰ ਝੁਲਸੇ

ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ ਬੁੱਧਵਾਰ ਰਾਤ ਬਾਹਰੀ ਦਿੱਲੀ ਦੇ ਨਰੇਲਾ ਇੰਡਸਟਰੀਅਲ ਏਰੀਆ (ਐੱਨਆਈਏ) ਥਾਣਾ ਖੇਤਰ ਵਿੱਚ ਇੱਕ ਫੈਕਟਰੀ ਦੀ ਮਸ਼ੀਨ ਵਿੱਚ ਧਮਾਕੇ ਮਗਰੋਂ ਗਰਮ ਤੇਲ ਦੇ ਛਿੱਟੇ ਪੈਣ ਕਾਰਨ ਤਿੰਨ ਮਜ਼ਦੂਰ ਝੁਲਸ ਗਏ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲੀਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੇ ਤਿੰਨਾਂ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਰਾਜਾ ਹਰੀਸ਼ਚੰਦਰ ਹਸਪਤਾਲ ਪਹੁੰਚਾਇਆ। ਜਿੱਥੋਂ ਇੱਕ ਗੰਭੀਰ ਜ਼ਖਮੀ ਵਿਅਕਤੀ ਜੋ ਕਿ 90 ਫ਼ੀਸਦੀ ਝੁਲਸ ਗਿਆ ਸੀ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ। ਇਸ ਦੇ ਨਾਲ ਹੀ 30 ਤੋਂ 40 ਫੀਸਦੀ ਝੁਲਸੇ ਮਜ਼ਦੂਰਾਂ ਦਾ ਰੋਹਿਣੀ ਦੇ ਅੰਬੇਡਕਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੂੰ ਬੁੱਧਵਾਰ ਰਾਤ ਜੀ-ਬਲਾਕ ਸਥਿਤ ਫੈਕਟਰੀ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ਵਿੱਚ ਮਸ਼ੀਨ ਵਿੱਚ ਧਮਾਕਾ ਹੋਣ ਕਾਰਨ ਗਰਮ ਤੇਲ ਤਿੰਨ ਮਜ਼ਦੂਰਾਂ ’ਤੇ ਡਿੱਗ ਗਿਆ। ਪੁਲੀਸ ਅਧਿਕਾਰੀ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×