ਕੈਨੇਡਾ ਵਿੱਚ ਫੌਤ ਹੋਏ ਨੌਜਵਾਨ ਦੀ ਦੇਹ ਅੱਜ ਪੁੱਜੇਗੀ ਮਾਨਸਾ
ਪੱਤਰ ਪ੍ਰੇਰਕ
ਮਾਨਸਾ, 11zwnj; ਜੂਨzwnj;
ਕੈਨੇਡਾ ‘ਚ ਰਹਿ ਰਹੇ ਮਾਨਸਾ ਦੇ ਨੌਜਵਾਨ ਅਮਨਜੋਤ ਸਿੰਘ ਉਰਫ਼ ਮਨੀ ਦੀ ਮ੍ਰਿਤਕ ਦੇਹ ਅੱਜ ਮਾਨਸਾ ਪੁੱਜੇਗੀ। ਅਮਨਜੋਤ ਸਿੰਘ ਉਰਫ਼ ਮਨੀ ਪੁੱਤਰ ਪਵਿੱਤਰ ਸਿੰਘ ਦੀ ਮੌਤ ਕੈਨੇਡਾ ਵਿੱਚ 23 ਮਈ 2023 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ।
ਮਾਨਸਾ ਵਿੱਚ ਰਹਿ ਰਹੇ ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਨਜੋਤ ਸਿੰਘ ਕੈਨੇਡਾ ਵਿੱਚ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ, ਸਹੁਰਾ ਤਰਸੇਮ ਸਿੰਘ, ਸੱਸ ਕਰਮਜੀਤ ਕੌਰ ਤੇ ਸਾਲੇ ਅੰਮ੍ਰਿਤਪਾਲ ਸਿੰਘ ਨਾਲ ਰਹਿ ਰਿਹਾ ਸੀ। 23 ਮਈ ਨੂੰ ਉਹ ਬਿਲਕੁਲ ਠੀਕ ਸੀ ਅਤੇ ਫੋਨ ‘ਤੇ ਇੱਥੇ ਪਰਿਵਾਰ ਨਾਲ ਉਸ ਨੇ ਗੱਲ ਵੀ ਕੀਤੀ ਸੀ। ਪਰ ਬਾਅਦ ਵਿੱਚ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਸਾਲ 2022 ਵਿੱਚ ਕੈਨੇਡਾ ਗਿਆ ਸੀ ਅਤੇ ਉੱਥੇ ਸਰੀ ਵਿੱਚ ਰਹਿ ਰਿਹਾ ਸੀ। ਉਹ ਫਿਰ ਭਾਰਤ ਆ ਗਿਆ ਸੀ ਤੇ ਹੁਣ ਪਹਿਲੀ ਮਈ ਨੂੰ ਵਾਪਸ ਗਿਆ ਸੀ। ਉਸ ਦੀ ਉਮਰ 30 ਕੁ ਸਾਲਾਂ ਦੀ ਸੀ। ਪਰਿਵਾਰ ਅਨੁਸਾਰ ਉਸ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਮਾਨਸਾ ਲਿਆਂਦੀ ਜਾਵੇਗੀ।