ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ
07:11 AM May 31, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 30 ਮਈ
ਇੱਥੋਂ ਦੀ ਸਰਹੰਦ ਕੈਨਾਲ ਨਹਿਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਂਦੇ ਸਮੇਂ ਇੱਕ ਨੌਜਵਾਨ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਜਿਸ ਦੀ ਬੀਤੇ ਦੋ ਦਿਨਾਂ ਤੋਂ ਪਰਿਵਾਰ ਅਤੇ ਗੋਤਾਖੋਰਾਂ ਵੱਲੋਂ ਵੱਡੀ ਪੱਧਰ ’ਤੇ ਭਾਲ ਕੀਤੀ ਜਾ ਰਹੀ ਸੀ। ਅੱਜ ਸਹਾਰਾ ਜਨ ਸੇਵਾ ਦੀ ਟੀਮ ਨੇ ਤਿਉਣਾ ਹੈੱਡ ਕੋਲ ਨਹਿਰ ‘ਚ ਡੁੱਬੇ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਗੌਰਤਲਬ ਹੈ ਉਕਤ ਨੌਜਵਾਨ ਦੀ ਭਾਲ ਲਈ ਐਨ.ਡੀ.ਆਰ.ਐਫ ਦੇ ਗੋਤਾਖੋਰਾਂ ਵੱਲੋਂ ਸਰਚ ਅਭਿਆਨ ਚਲਾਇਆ ਹੋਇਆ ਸੀ। ਲਾਸ਼ ਮਿਲਣ ਤੋਂ ਬਾਅਦ ਸਹਾਰਾ ਦੀ ਟੀਮ ਨੂੰ ਨੌਜਵਾਨ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਿਆ। ਨੌਜਵਾਨ ਦੀ ਪਛਾਣ ਜਸਵੀਰ ਸਿੰਘ ਪੁੱਤਰ ਯਸ਼ਪਾਲ ਵਾਸੀ ਜੋਗੀ ਨਗਰ ਵਜੋਂ ਹੋਈ ਹੈ।
Advertisement
Advertisement