For the best experience, open
https://m.punjabitribuneonline.com
on your mobile browser.
Advertisement

ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਮਿਲੀ

10:31 AM Apr 06, 2024 IST
ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 5 ਅਪਰੈਲ
ਲਹਿਰਾਇਗਾਗਾ-ਜਾਖਲ ਰੇਲ ਲਾਈਨ ’ਤੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਕਾਲੀ ਪੁੱਤਰ ਰਾਜਿੰਦਰ ਸਿੰਘ ਲੀਲਾ ਵਾਰਡ ਪੰਦਰਾਂ ਲਹਿਰਾਗਾਗਾ ਵਜੋਂ ਹੋਈ। ਜੀਆਰਪੀ ਪੁਲੀਸ ਚੌਕੀ ਲਹਿਰਾਗਾਗਾ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਜਾਖਲ-ਲੁਧਿਆਣਾ ਰੇਲਵੇ ਟਰੈਕ ਦੇ ਕਿਲੋਮੀਟਰ 113/10 ਤੇ ਲਹਿਰਾਗਾਗਾ- ਗੁਰਨੇ ਰੇਲਵੇ ਸਟੇਸ਼ਨ ਦਰਮਿਆਨ ਟਰੇਨ ਦੀ ਪੱਟੜੀ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਰਾਜਿੰਦਰ ਸਿੰਘ ਦੇ ਪਿਤਾ ਨੇ ਰੇਲਵੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਪੁੱਤਰ ਰੋਜ਼ਾਨਾ ਸਵਾਰੀ ਗੱਡੀ ਰਾਹੀਂ ਆਪਣੇ ਕੰਮ ਉੱਪਰ ਆਉਂਦਾ ਜਾਂਦਾ ਸੀ ਪ੍ਰੰਤੂ ਰਾਤੀਂ ਉਹ ਘਰ ਨਹੀਂ ਆਇਆ ਹੈ। ਰੇਲਵੇ ਲਾਈਨ ਤੋਂ ਲਾਸ਼ ਮਿਲਣ ਦੀ ਚਰਚਾ ਮਗਰੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਲਾਸ਼ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਕਾਲੀ ਦੀ ਸੀ।

Advertisement

Advertisement
Author Image

sukhwinder singh

View all posts

Advertisement
Advertisement
×