For the best experience, open
https://m.punjabitribuneonline.com
on your mobile browser.
Advertisement

ਨਹਿਰ ’ਚੋਂ ਨੌਜਵਾਨ ਦੀ ਲਾਸ਼ ਮਿਲੀ

08:52 AM Apr 09, 2024 IST
ਨਹਿਰ ’ਚੋਂ ਨੌਜਵਾਨ ਦੀ ਲਾਸ਼ ਮਿਲੀ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਅਪਰੈਲ
ਇੱਥੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਦੌਧਰ ਦੇ ਗਰਿੱਡ ਨਹਿਰ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਬੱਧਨੀ ਕਲਾਂ ਪੁਲੀਸ ਨੇ ਸਮਾਜ ਸੇਵਾ ਸੁਸਾਇਟੀ ਦੇ ਆਗੂਆਂ ਦੀ ਸਹਾਇਤਾ ਨਾਲ ਲਾਸ਼ ਬਾਹਰ ਕੱਢੀ ਹੈ। ਬੱਧਨੀ ਕਲਾਂ ਦੇ ਡੀਐੱਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਨਹਿਰ ’ਚੋਂ ਲੱਤਾਂ, ਹੱਥ ਤੇ ਮੂੰਹ ਬੰਨ੍ਹੀ ਗਲੀ-ਸੜੀ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਲਾਸ਼ ਸਿਵਲ ਹਸਪਤਾਲ ਮੁਰਦਾਘਰ ਵਿਚ 72 ਘੰਟੇ ਲਈ ਸ਼ਨਾਖ਼ਤ ਵਾਸਤੇ ਰੱਖੀ ਗਈ ਹੈ।
ਸਮਾਜ ਸੇਵਾ ਕਮੇਟੀ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਬੱਧਨੀ ਕਲਾਂ ਅਤੇ ਲੋਪੋ ਪੁਲੀਸ ਚੌਕੀ ਤੋਂ ਫੋਨ ਆਇਆ ਕਿ ਪਿੰਡ ਦੌਧਰ ਦੀ ਗਰਿੱਡ ਨਹਿਰ ’ਚ ਲਾਵਾਰਸ ਲਾਸ਼ ਪਈ ਹੈ। ਸਮਾਜ ਸੇਵਾ ਸੁਸਾਇਟੀ ਸੇਵਾਦਾਰਾਂ ਮੁਤਾਬਕ ਲਾਸ਼ ਦੀਆਂ ਲੱਤਾਂ, ਹੱਥ ਅਤੇ ਮੂੰਹ ਬੰਨ੍ਹੇ ਹੋਏ ਸਨ। ਨੌਜਵਾਨ ਦੀ ਉਮਰ ਕਰੀਬ 35-40 ਸਾਲ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

ਥਾਣੇ ਨੇੜਿਓਂ ਕੂੜੇ ਦੇ ਢੇਰ ਵਿੱਚੋਂ ਲਾਸ਼ ਬਰਾਮਦ

ਮੋਗਾ: ਇੱਥੇ ਥਾਣਾ ਸਿਟੀ ਨੇੜੇ ਕੂੜੇ ’ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਮੁੱਢਲੀ ਪੜਤਾਲ ਵਿੱਚ ਮੌਤ ਨਸ਼ੇ ਕਾਰਨ ਹੋਈ ਆਖ ਰਹੀ ਹੈ। ਸਮਾਜ ਸੇਵਾ ਸੁਸਾਇਟੀ ਕਾਰਕੁਨਾਂ ਦੀ ਸਹਾਇਤਾ ਨਾਲ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ ਲਾਸ਼ ਸਿਵਲ ਹਸਪਤਾਲ ਮੁਰਦਾਘਰ ਵਿਚ 72 ਘੰਟੇ ਲਈ ਸ਼ਨਾਖ਼ਤ ਵਾਸਤੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪੜਤਾਲ ਮੁਤਾਬਕ ਮੌਤ ਨਸ਼ੇ ਕਾਰਨ ਹੋਈ ਜਾਪਦੀ ਹੈ ਪਰ ਮੌਤ ਦੇ ਅਸਲੀ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਮਗਰੋਂ ਹੀ ਪਤਾ ਲੱਗ ਸਕੇਗਾ। ਨੌਜਵਾਨ ਦੀ ਉਮਰ ਕਰੀਬ 35-40 ਸਾਲ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement
Author Image

Advertisement
Advertisement
×