ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

07:27 AM Nov 16, 2024 IST

ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 15 ਨਵੰਬਰ
ਬਟਾਲੇ ਦੇ ਨੌਜਵਾਨ ਦੀ ਇਥੇ ਮੁੱਖ ਸੜਕ ਤੋਂ ਝਾੜੀਆਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਸੰਚਿਤ ਕੁਮਾਰ (26 ਸਾਲ) ਪੁੱਤਰ ਭੁਪੇਸ਼ ਕੁਮਾਰ ਵਾਸੀ ਪ੍ਰੇਮ ਨਗਰ ਬਟਾਲਾ ਵਜੋਂ ਹੋਈ ਹੈ। ਸੰਚਿਤ 14 ਨਵੰਬਰ ਨੂੰ ਯਮੁਨਾਨਗਰ ਤੋਂ ਮੋਟਰਸਾਈਕਲ ’ਤੇ ਬਟਾਲਾ ਆ ਰਿਹਾ ਸੀ ਕਿ ਗੁਰਾਇਆ ਪੁੱਜਣ ’ਤੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਅੱਜ ਹਾਈਵੇਅ ’ਤੇ ਮੋਟਰਸਾਈਕਲ ਦੇਖਣ ਮਗਰੋਂ ਜਦੋਂ ਆਲਾ-ਦੁਆਲਾ ਦੇਖਿਆ ਤਾਂ ਲਾਸ਼ ਝਾੜੀਆਂ ਵਿੱਚ ਪਈ ਸੀ। ਜਾਣਕਾਰੀ ਮੁਤਾਬਕ ਸੰਚਿਤ ਦਾ ਪਰਿਵਾਰ ਰਾਤ ਤੋਂ ਹੀ ਉਸ ਦੀ ਭਾਲ ਕਰ ਰਿਹਾ ਸੀ। ਫੋਨ ਦੀ ਲੋਕੇਸ਼ਨ ਗੁਰਾਇਆ ਸ਼ਹਿਰ ਦੀ ਆ ਰਹੀ ਸੀ ਪਰ ਨੌਜਵਾਨ ਦਾ ਪਤਾ ਨਹੀਂ ਲੱਗ ਰਿਹਾ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement