ਨੌਜਵਾਨ ਦੀ ਲਾਸ਼ ਮਿਲੀ
07:53 AM Sep 24, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਸਤੰਬਰ
ਦਿੱਲੀ ਪੁਲੀਸ ਵੱਲੋਂ ਰਾਜਸਥਾਨ ਦੇ ਦੋਸਾ ਦੇ ਰਹਿਣ ਵਾਲੇ ਦੀਪਕ ਕੁਮਾਰ ਮੀਣਾ ਦੀ ਲਾਸ਼ ਭੇਤਭਰੀ ਹਾਲਤ ਵਿੱਚ ਉਸ ਦੇ ਕੋਚਿੰਗ ਇੰਸਟੀਚਿਊਟ ਦੀ ਲਾਇਬਰੇਰੀ ਨੇੜੇ ਜੰਗਲ ਵਿੱਚੋਂ ਦਰਖ਼ਤ ਨਾਲ ਲਟਕਦੀ ਮਿਲੀ। ਦਰਖ਼ਤ ਨਾਲ ਹੀ ਉਸ ਦਾ ਬੈੱਗ ਵੀ ਟੰਗਿਆ ਹੋਇਆ ਸੀ। ਪੁਲੀਸ ਮੁਤਾਬਕ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ ਪਰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਦਿੱਲੀ ਪੁਲੀਸ ਮੁਤਾਬਕ ਉਹ ਦਸ ਦਿਨਾਂ ਤੋਂ ਲਾਪਤਾ ਸੀ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੀਪਕ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਦੀਪਕ ਜੁਲਾਈ ’ਚ ਦਿੱਲੀ ਯੂਪੀਐੱਸਸੀ ਦੀ ਤਿਆਰੀ ਕਰਨ ਆਇਆ ਸੀ। ਉਹ ਹਰ ਸ਼ਾਮ ਨੂੰ ਘਰ ਫੋਨ ਕਰਦਾ ਹੁੰਦਾ ਸੀ ਪਰ ਉਸ ਨੇ 20 ਸਤੰਬਰ ਮਗਰੋਂ ਫੋਨ ਨਹੀਂ ਕੀਤਾ। ਦੋ-ਤਿੰਨ ਦਿਨਾਂ ਤੱਕ ਫੋਨ ਬੰਦ ਆਉਣ ’ਤੇ ਪਿਤਾ ਦਿੱਲੀ ਆਇਆ ਤੇ ਉਸ ਦੇ ਸਾਥੀਆਂ ਨਾਲ ਸੰਪਰਕ ਕੀਤਾ। ਸਾਥੀਆਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਕਮਰੇ ਵਿੱਚ ਨਹੀਂ ਆਇਆ।
Advertisement
Advertisement