For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੀ ਲਾਸ਼ ਮਿਲੀ

09:05 AM Jul 12, 2024 IST
ਨੌਜਵਾਨ ਦੀ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਗੜ੍ਹਸ਼ੰਕਰ, 11 ਜੁਲਾਈ
ਕਸਬਾ ਮਾਹਿਲਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਇਆ ਸਿੰਘ ਮੇਘੋਵਾਲ ਦੇ ਨੌਜਵਾਨ ਪੁੱਤਰ ਮਨਦੀਪ ਸਿੰਘ (29) ਦੀ ਲਾਸ਼ ਭੇਤਭਰੀ ਹਾਲਤ ਵਿੱਚ ਸ਼ਹਿਰ ਦੇ ਬਾਹਰਵਾਰ ਸਥਿਤ ਕਲਗੀਧਰ ਆਈਟੀਆਈ ਨੇੜਿਉਂ ਮਿਲੀ। ਮਾਹਿਲਪੁਰ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਮਾਹਿਲਪੁਰ ਦੇ ਪ੍ਰਧਾਨ ਦਇਆ ਸਿੰਘ ਮੇਘੋਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਦੀਪ ਸਿੰਘ ਲੰਘੀ ਰਾਤ ਤਕਰੀਬਨ 8 ਵਜੇ ਘਰੋਂ ਸਾਮਾਨ ਲੈਣ ਗਿਆ ਸੀ ਪਰ ਜਦੋਂ ਦੇਰ ਰਾਤ ਤੱਕ ਘਰ ਨਾ ਪੁੱਜਿਆ ਤਾਂ ਉਨ੍ਹਾਂ ਨੇ ਮਾਹਿਲਪੁਰ ਪੁਲੀਸ ਨੂੰ ਪੁੱਤਰ ਦੀ ਗੁੰਮਸ਼ੁਦਗੀ ਬਾਰੇ ਇਤਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪੁਲੀਸ ਨੇ ਸੂਚਿਤ ਕੀਤਾ ਕਿ ਮਾਹਿਲਪੁਰ ਦੇ ਬਾਹਰਵਾਰ ਕਲਗੀਧਰ ਆਈਟੀਆਈ ਦੇ ਨੇੜਿਉਂ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਤੋਂ ਕੁਝ ਦੂਰੀ ’ਤੇ ਉਸ ਦਾ ਮੋਟਰਸਾਈਕਲ ਡਿੱਗਿਆ ਹੋਇਆ ਸੀ। ਦਇਆ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਨੇ ਹੁਣ ਕੈਨੇਡਾ ਜਾਣਾ ਸੀ। ਇਸ ਮੌਕੇ ਐੱਸਪੀ ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲੇਗਾ।

Advertisement

Advertisement
Author Image

joginder kumar

View all posts

Advertisement
Advertisement
×