ਨੌਜਵਾਨ ਦੀ ਬੋਰੀ ’ਚੋਂ ਲਾਸ਼ ਮਿਲੀ
08:43 AM Sep 17, 2024 IST
ਕੇਪੀ ਸਿੰਘ
ਗੁਰਦਾਸਪੁਰ, 16 ਸਤੰਬਰ
ਬਰਿਆਰ ਚੌਕੀ ਅਧੀਨ ਆਉਂਦੇ ਪਿੰਡ ਰਣਜੀਤ ਬਾਗ਼ ਨੇੜਲੇ ਰਜਬਾਹੇ ਵਿੱਚੋਂ ਨੌਜਵਾਨ ਦੀ ਬੋਰੀ ਵਿੱਚ ਬੰਨ੍ਹੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ (18) ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ। ਅੱਜ ਸਵੇਰੇ ਨਹਿਰੀ ਵਿਭਾਗ ਦੇ ਕਰਮਚਾਰੀ, ਜਦੋਂ ਰਜਬਾਹੇ ਦੀ ਜਾਂਚ ਕਰਨ ਪੁੱਜੇ ਤਾਂ ਉਨ੍ਹਾਂ ਸ਼ੱਕੀ ਹਾਲਤ ਵਿੱਚ ਬੋਰੀ ਦੇਖੀ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਡੀਐੱਸਪੀ ਦੀਨਾਨਗਰ ਸੁਰਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਸਿਰ ਦੇ ਸੱਜੇ ਪਾਸੇ ਸੱਟ ਦੇ ਨਿਸ਼ਾਨ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਈ ਹੈ।
Advertisement
Advertisement