For the best experience, open
https://m.punjabitribuneonline.com
on your mobile browser.
Advertisement

ਘਰ ’ਚੋਂ ਨੌਜਵਾਨ ਦੀ ਲਾਸ਼ ਮਿਲੀ

06:48 AM Jun 14, 2024 IST
ਘਰ ’ਚੋਂ ਨੌਜਵਾਨ ਦੀ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 13 ਜੂਨ
ਇੱਥੋ ਦੇ ਮੁਹੱਲਾ ਧੂੜਕੋਟ ਦੇ ਇਕ ਘਰ ’ਚੋਂ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਨਵਪ੍ਰੀਤ ਸਿੰਘ (27) ਪੁੱਤਰ ਸਤਨਾਮ ਸਿੰਘ ਵਾਸੀ ਮੁਹੱਲਾ ਧੂੜਕੋਟ ਸ਼ਾਹਕੋਟ ਕੁਝ ਸਮਾਂ ਪਹਿਲਾ ਵਿਦੇਸ਼ ’ਚੋਂ ਆਇਆ ਸੀ। ਉਸ ਦੇ ਪਿਤਾ ਦੀ ਮੌਤ ਹੋਣ ਅਤੇ ਮਾਤਾ ਦੇ ਵਿਦੇਸ਼ ਵਿਚ ਹੋਣ ਕਾਰਨ ਉਹ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸ ਦੇ ਗੁਆਂਢ ਦੇ ਲੋਕਾਂ ਨੇ ਘਰ ’ਚੋਂ ਆਉਂਦੀ ਬੁਦਬੂ ਨੂੰ ਦੇਖਦਿਆਂ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਐੱਸਐੱਚਓ ਸ਼ਾਹਕੋਟ ਅਮਨ ਸੈਣੀ ਜਿਵੇਂ ਹੀ ਪੁਲੀਸ ਪਾਰਟੀ ਨਾਲ ਅੰਦਰ ਗਏ ਤਾਂ ਦੇਖਿਆ ਕਿ ਬਾਥਰੂਮ ਵਿਚ ਨੌਜਵਾਨ ਦੀ ਗਲੀ-ਸੜੀ ਲਾਸ਼ ਪਈ ਸੀ। ਘਟਨਾ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਥਾਣਾ ਮੁਖੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ।

Advertisement

Advertisement
Advertisement
Author Image

sukhwinder singh

View all posts

Advertisement