For the best experience, open
https://m.punjabitribuneonline.com
on your mobile browser.
Advertisement

ਸ਼ੱਕੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ

07:53 AM Jul 05, 2024 IST
ਸ਼ੱਕੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੁਲਾਈ
ਇੱਥੇ ਮੋਤੀ ਨਗਰ ਇਲਾਕੇ ਦੀ ਗੱਜਾ ਜੈਨ ਕਲੋਨੀ ਇਲਾਕੇ ’ਚ ਇੱਕ ਖਾਲੀ ਪਲਾਟ ’ਚੋਂ ਇੱਕ ਮਜ਼ਦੂਰ ਦੀ ਲਾਸ਼ ਸ਼ੱਕੀ ਹਾਲਤ ’ਚ ਮਿਲੀ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਸ਼ੇਰਪੁਰ ਖੁਰਦ ਇਲਾਕੇ ’ਚ ਰਹਿਣ ਵਾਲੇ ਜੋਗਿੰਦਰ ਕੁਮਾਰ (30) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਹਾਲਾਂਕਿ ਪਰਿਵਾਰ ਨੇ ਦੋਸ਼ ਲਾਇਆ ਕਿ ਜੋਗਿੰਦਰ ਨੂੰ ਉਸ ਦੇ ਦੋਸਤਾਂ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਉਸਦਾ ਕਤਲ ਕੀਤਾ ਹੈ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਕੋਈ ਸਬੂਤ ਮਿਲ ਸਕੇ। ਮ੍ਰਿਤਕ ਦੇ ਭਰਾ ਉਪਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਲਾਕੇ ’ਚ ਸਥਿਤ ਇੱਕ ਫੈਕਟਰੀ ’ਚ ਕੰਮ ਕਰਦਾ ਸੀ। ਬੁੱਧਵਾਰ ਦੀ ਸਵੇਰੇ ਉਹ ਕੰਮ ਲਈ ਘਰੋਂ ਨਿਕਲਿਆ ਸੀ, ਪਰ ਪੂਰਾ ਦਿਨ ਤੇ ਰਾਤ ਭਰ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਵੀਰਵਾਰ ਨੂੰ ਸਵੇਰੇ ਪਰਿਵਾਰ ਨੇ ਵਟਸਐਪ ਗਰੁੱਪ ’ਚ ਉਨ੍ਹਾਂ ਦੇ ਭਰਾ ਦੇ ਕਿਸੇ ਦੋਸਤ ਨੇ ਫੋਟੋ ਸ਼ੇਅਰ ਕੀਤੀ ਅਤੇ ਦੱਸਿਆ ਕਿ ਇਸਦੀ ਲਾਸ਼ ਪਾਰਕ ’ਚ ਪਈ ਹੈ। ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਉਪਿੰਦਰ ਕੁਮਾਰ ਨੇ ਸ਼ੱਕ ਜ਼ਾਹਰ ਕੀਤਾ ਕਿ ਉਸਦਾ ਭਰਾ ਦੋਸਤਾਂ ਨਾਲ ਗਿਆ ਸੀ ਜਿਨ੍ਹਾਂ ਨੇ ਹੀ ਉਸਨੂੰ ਜ਼ਿਆਦਾ ਨਸ਼ਾ ਕਰਵਾਇਆ, ਜਿਸ ਨਾਲ ਉਸਦੀ ਮੌਤ ਹੋ ਗਈ। ਸ਼ਿਕਾਇਤਕਰਤਾ ਉਪਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾ ਦਾ ਨਸ਼ਾ ਛੁਡਵਾਉਣ ਲਈ ਉਸਨੂੰ ਗੁਰੂ ਤੇਗ ਬਹਾਦਰ ਨਸ਼ਾ ਮੁਕਤੀ ਕੇਂਦਰ ’ਚ ਵੀ ਭਰਤੀ ਕਰਵਾਇਆ ਸੀ। ਇੱਕ ਹਫ਼ਤੇ ਪਹਿਲਾਂ ਹੀ ਉਹ ਵਾਪਸ ਘਰ ਆਇਆ ਸੀ। ਇੱਕ ਹਫ਼ਤੇ ਤੋਂ ਉਹ ਰੋਜ਼ਾਨਾ ਕੰਮ ’ਤੇ ਜਾ ਰਿਹਾ ਸੀ ਕਿ ਉਸਨੂੰ ਫਿਰ ਤੋਂ ਉਸਦੇ ਦੋਸਤਾਂ ਨੇ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਹੁਣ ਵੀ ਉਨ੍ਹਾਂ ਲੋਕਾਂ ਨੇ ਨਸ਼ਾ ਦੇ ਕੇ ਉਸਦੇ ਭਰਾ ਦਾ ਕਤਲ ਕੀਤਾ ਹੈ। ਉਪਿੰਦਰ ਨੇ ਦੱਸਿਆ ਕਿ ਭਰਾ ਦਾ ਫੋਨ ਵੀ ਗਾਇਬ ਹੈ। ਸ਼ੱਕ ਹੈ ਕਿ ਉਕਤ ਵਿਅਕਤੀ ਹੀ ਉਸ ਦਾ ਫੋਨ ਲੈ ਗਏ, ਜੋ ਉਸਦੇ ਕੋਲ ਸੀ।
ਥਾਣਾ ਮੋਤੀ ਨਗਰ ’ਚ ਤਾਇਨਾਤ ਜਾਂਚ ਅਧਿਕਾਰੀ ਏਐੱਸਆਈ ਵਿਜੈ ਕੁਮਾਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਜੋਗਿੰਦਰ ਕੁਝ ਨੌਜਵਾਨਾਂ ਨਾਲ ਬੈਠ ਕੇ ਨਸ਼ਾ ਕਰ ਰਿਹਾ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

Advertisement

Advertisement
Advertisement
Author Image

joginder kumar

View all posts

Advertisement