For the best experience, open
https://m.punjabitribuneonline.com
on your mobile browser.
Advertisement

ਔਰਤ ਦੀ ਲਾਸ਼ ਮਿਲੀ

10:12 AM Mar 27, 2024 IST
ਔਰਤ ਦੀ ਲਾਸ਼ ਮਿਲੀ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 26 ਮਾਰਚ
ਕੰਢੀ ਦੇ ਪਿੰਡ ਸੰਸਾਰਪੁਰ ਦੀ ਮਾਨਸਿਕ ਪ੍ਰੇਸ਼ਾਨ ਔਰਤ ਦੀ ਲਾਸ਼ ਕੰਢੀ ਨਹਿਰ ਵਿੱਚੋਂ ਮਿਲੀ ਹੈ। ਮ੍ਰਿਤਕਾ ਦੀ ਪਛਾਣ ਕੰਢੀ ਦੇ ਪਿੰਡ ਸੰਸਾਰਪੁਰ ਦੀ ਵਸਨੀਕ ਸ਼ਾਂਤੀ ਦੇਵੀ ਵਜੋਂ ਹੋਈ ਹੈ। ਸੰਸਾਰਪੁਰ ਚੌਕੀ ਇੰਚਾਰਜ ਏਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਦਦਿਆਲ ਕੋਲ ਕੰਢੀ ਨਹਿਰ ਵਿੱਚ ਇੱਕ ਔਰਤ ਦੀ ਲਾਸ਼ ਤੈਰਦੀ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਲਾਸ਼ ਬਾਹਰ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਉਣ ਉਪਰੰਤ ਉਸ ਦੀ ਪਛਾਣ ਕਰਵਾਈ ਗਈ। ਇਸੇ ਦੌਰਾਨ ਮ੍ਰਿਤਕਾ ਦੇ ਪਤੀ ਗੁਰਬਖ਼ਸ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸ਼ਾਂਤੀ ਦੇਵੀ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਦੇ ਚੱਲਦਿਆਂ ਮਾਨਸਿਕ ਪ੍ਰੇਸ਼ਾਨ ਚੱਲ ਰਹੀ ਸੀ। ਉਹ ਬੀਤੇ ਦਿਨ ਤੋਂ ਘਰੋਂ ਗਾਇਬ ਸੀ ਅਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਰ ਅੱਜ ਉਸ ਦੀ ਨਹਿਰ ਵਿੱਚ ਤੈਰਦੀ ਲਾਸ਼ ਮਿਲੀ ਹੈ। ਪੁਲੀਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।

Advertisement

Advertisement
Advertisement
Author Image

joginder kumar

View all posts

Advertisement