ਵਿਦਿਆਰਥੀ ਦੀ ਲਾਸ਼ ਭਾਖੜਾ ਵਿੱਚੋਂ ਮਿਲੀ
10:45 AM Jul 25, 2023 IST
ਪੱਤਰ ਪ੍ਰੇਰਕ
ਪਾਤੜਾਂ, 24 ਜੁਲਾਈ
ਡੇਰਾ ਗੋਬਿੰਦਪੁਰਾ ਦੇ ਵਿਦਿਆਰਥੀ ਅਸ਼ਮੀਤ ਸਿੰਘ (11) ਦੀ ਲਾਸ਼ ਭਾਖੜਾ ਨਹਿਰ ਵਿਚੋਂ ਟੋਹਾਣਾ ਨਜ਼ਦੀਕ ਤੋਂ ਮਿਲੀ ਹੈ। ਪੁਲੀਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਸ਼ਮੀਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਜੈਖਰ ਵਿਚ ਪੜ੍ਹਦਾ ਸੀ ਜੋ ਸ਼ੁੱਕਰਵਾਰ ਸਵੇਰੇ ਸਕੂਲ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਕੇ ਘਰੋਂ ਸਕੂਲ ਚਲਾ ਗਿਆ ਸੀ। ਸਕੂਲ ਪ੍ਰਿੰਸੀਪਲ ਨੂੰ ਫੋਨ ’ਤੇ ਕਿਸੇ ਨੇ ਦੱਸਿਆ ਕਿ ਭਾਖੜਾ ਨਹਿਰ ਉੱਤੇ ਕਿਸੇ ਦਾ ਬੈਗ ਅਤੇ ਸਾਈਕਲ ਪਿਆ ਹੈ। ਜਦੋਂ ਉਥੇ ਜਾ ਕੇ ਵੇਖਿਆ ਤਾਂ ਸਾਇਕਲ ਤੇ ਬੈਗ ਅਸ਼ਮੀਤ ਸਿੰਘ ਦਾ ਮਿਲਿਆ ਪਰ ਉਹ ਆਪ ਉਥੇ ਨਹੀਂ ਸੀ। ਜ਼ਿਕਰਯੋਗ ਹੈ ਕਿ ਅਸ਼ਮੀਤ ਦੇ ਪਿਤਾ ਦੀ 2014 ਵਿੱਚ ਮੌਤ ਹੋ ਗਈ ਸੀ। ਅਸ਼ਮੀਤ ਸਿੰਘ ਦੀ ਵੱਡੀ ਭੈਣ ਵੀ ਇਸੇ ਸਕੂਲ ਵਿੱਚ ਪੜ੍ਹਦੀ ਹੈ।
Advertisement
Advertisement