For the best experience, open
https://m.punjabitribuneonline.com
on your mobile browser.
Advertisement

ਨਵਜੰਮੀ ਬੱਚੀ ਦੀ ਲਾਸ਼ ਮਿਲੀ

06:09 AM Jul 05, 2024 IST
ਨਵਜੰਮੀ ਬੱਚੀ ਦੀ ਲਾਸ਼ ਮਿਲੀ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਜੁਲਾਈ
ਪੰਜੋਖਰਾ ਥਾਣੇ ਅਧੀਨ ਆਉਂਦੇ ਪਿੰਡ ਭੜੋਗ ਵਿੱਚ ਇਕ ਨਵਜੰਮੀ ਬੱਚੀ ਦੀ ਕੱਟੀ-ਵੱਢੀ ਲਾਸ਼ ਮਿਲੀ ਹੈ। ਪਿੰਡ ਦੇ ਸਰਪੰਚ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਲੰਘੀ ਸ਼ਾਮ ਕਰੀਬ 4 ਵਜੇ ਉਸ ਨੂੰ ਸੂਚਨਾ ਮਿਲੀ ਕਿ ਗੁਰਦਿਆਲ ਸਿੰਘ ਦੇ ਘਰ ਦੇ ਸਾਹਮਣੇ ਉਨ੍ਹਾਂ ਦੇ ਵਾੜੇ ਵਿੱਚ ਕੋਈ ਨਵ-ਜੰਮਿਆ ਬੱਚਾ ਮ੍ਰਿਤ ਹਾਲਤ ਵਿੱਚ ਪਿਆ ਹੈ। ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਨਵ-ਜੰਮਿਆ ਬੱਚਾ ਨਗਨ ਹਾਲਤ ਵਿੱਚ ਮਰਿਆ ਪਿਆ ਸੀ। ਉਸ ਦੀ ਸੱਜੀ ਬਾਂਹ ਥੋੜੀ ਜਿਹੀ ਬਾਹਰ ਨਿਕਲੀ ਹੋਈ ਸੀ ਅਤੇ ਖੱਬੀ ਕਿਸੇ ਜਾਨਵਰ ਦੀ ਖਾਧੀ ਹੋਈ ਸੀ। ਪਟਵੀ ਚੌਕੀ ਦੀ ਪੁਲੀਸ ਨੇ ਬਲਵਿੰਦਰ ਕੁਮਾਰ ਦੇ ਬਿਆਨ ’ਤੇ ਧਾਰਾ 94 ਅਤੇ 238 ਭਾਰਤੀ ਨਿਆਏ ਸੰਹਿਤਾ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement