ਲਾਪਤਾ ਕਿਸਾਨ ਦੀ ਲਾਸ਼ ਨਹਿਰ ਵਿੱਚੋਂ ਬਰਾਮਦ
11:19 AM Nov 17, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਮਲੋਟ, 16 ਨਵੰਬਰ
ਬੈਂਕਾਂ ਅਤੇ ਆੜ੍ਹਤੀਆਂ ਦੇ ਕਰੀਬ 50 ਲੱਖ ਦੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚਲਦਿਆਂ ਦੀਵਾਲੀ ਵਾਲੇ ਦਿਨ ਤੋਂ ਲਾਪਤਾ ਹੋਏ ਪਿੰਡ ਸਾਊਂਕੇ ਦੇ ਕਿਸਾਨ ਮਨਜਿੰਦਰ ਸਿੰਘ ਦੀ ਲਾਸ਼ ਅੱਜ ਪਿੰਡ ਕੱਖਾਂਵਾਲੀ ਦੇ ਨੇੜਿਓਂ ਸਰਹੰਦ ਫੀਡਰ ਵਿਚੋਂ ਬਰਾਮਦ ਹੋਈ ਹੈ। ਸਦਰ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਨਜਿੰਦਰ ਨੇ ਨੇੜਲੇ ਪਿੰਡ ਕਰਮਗੜ ਵਿਖੇ ਜ਼ਮੀਨ ਠੇਕੇ ‘ਤੇ ਲਈ ਸੀ ਜਿਸ ਵਿੱਚ ਬੀਜਿਆ ਨਰਮਾਂ ਤਾਂ ਸੌ ਪ੍ਰਤੀਸ਼ਤ ਹੀ ਮਰ ਗਿਆ, ਪਰ ਝੋਨੇ ਦਾ ਝਾੜ ਵੀ ਵਧੀਆ ਨਹੀਂ ਰਿਹਾ, ਇਸ ਤੋਂ ਇਲਾਵਾ ਉਸ ਜ਼ਮੀਨ ਦੇ ਮਾਲਕ ਨੇ ਉਸ ਤੋਂ ਜ਼ਮੀਨ ਵੀ ਛੁਡਵਾ ਲਈ ਸੀ। ਇਸ ਗੱਲ ਦਾ ਬੋਝ ਅਤੇ ਬੈਂਕਾਂ ਦੀਆਂ ਲਿਮਟਾਂ ਤੋਂ ਇਲਾਵਾ ਆੜ੍ਹਤੀਆਂ ਦੇ ਦੇਣ ਲੈਣ ਤੋਂ ਪ੍ਰੇਸ਼ਾਨ ਹੋ ਕੇ ਉਹ ਦੀਵਾਲੀ ਦੇ ਦਿਨ ਘਰੋਂ ਚਲਾ ਗਿਆ ਸੀ।
Advertisement
Advertisement