ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਦਿਨ ਤੋਂ ਲਾਪਤਾ ਲੜਕੇ ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਮਿਲੀ

07:48 AM Jul 09, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਘਰ ਤੋਂ ਨਹਾਉਣ ਦਾ ਆਖ ਕੇ ਗਏ ਭਾਮੀਆਂ ਖੁਰਦ ਇਲਾਕੇ ਦੇ ਰਹਿਣ ਵਾਲੇ ਗੁਰਬੀਰ ਸਿੰਘ ਦੀ ਲਾਸ਼ ਤਿੰਨ ਬਾਅਦ ਪਿੰਡ ਦੇ ਹੀ ਛੱਪੜ ’ਚੋਂ ਮਿਲੀ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਛੱਪੜ ਦੇ ਪਾਣੀ ਦਾ ਪੱਧਰ ਕੁਝ ਘੱਟ ਹੋਇਆ ਤੇ ਲਾਸ਼ ਦਿਖੀ। ਲੋਕਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਕਿਸੇ ਤਰ੍ਹਾਂ ਲਾਸ਼ ਨੂੰ ਬਾਹਰ ਕਢਵਾਇਆ ਤੇ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਤਿੰਨ ਦਿਨ ਪਹਿਲਾਂ ਗੁਰਬੀਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਲਗਾਤਾਰ ਉਦੋਂ ਹੀ ਗੁਰਬੀਰ ਦੀ ਭਾਲ ਕਰ ਰਹੀ ਸੀ। ਗੁਰਬੀਰ ਸਿੰਘ ਇਲਾਕੇ ਦੇ ਹੀ ਸਕੂਲ ’ਚ ਪੜ੍ਹਾਈ ਕਰਦਾ ਸੀ। ਤਿੰਨ ਦਿਨ ਪਹਿਲਾਂ ਜਦੋਂ ਉਹ ਸਕੂਲ ਤੋਂ ਵਾਪਿਸ ਆਇਆ ਤਾਂ ਮੀਂਹ ’ਚ ਨਹਾਉਣ ਦੀ ਜ਼ਿੱਦ ਕਰ ਕੇ ਘਰੋਂ ਚਲਾ ਗਿਆ। ਜਦੋਂ ਉਹ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਕਾਫ਼ੀ ਭਾਲ ਕੀਤੀ, ਪਰ ਉਸਦਾ ਕੁਝ ਪਤਾ ਨਹੀਂ ਲੱਗਿਆ। ਪਰਿਵਾਰ ਵਾਲਿਆਂ ਨੇ ਇਸਦੀ ਜਾਣਕਾਰੀ ਥਾਣਾ ਜਮਾਲਪੁਰ ਪੁਲੀਸ ਨੂੰ ਕੀਤੀ। ਪਿੰਡ ’ਚ ਬਣੇ ਛੱਪੜ ਦੇ ਪਾਣੀ ਦਾ ਪੱਧਰ ਘੱਟ ਹੋਇਆ ਤਾਂ ਗੁਰਬੀਰ ਦੀ ਲਾਸ਼ ਪਾਣੀ ’ਚ ਸੀ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੁਲੀਸ ਨੂੰ ਬੁਲਾਇਆ। ਗੁਰਬੀਰ ਦੇ ਪਰਿਵਾਰ ਵਾਲਿਆਂ ਨੂੰ ਸੱਦ ਕੇ ਲਾਸ਼ ਦੀ ਪਛਾਣ ਕਰਵਾਈ ਤਾਂ ਉਹ ਗੁਰਬੀਰ ਦੀ ਹੀ ਸੀ। ਜਿਸ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਗੁਰਬੀਰ ਦਾ ਪੈਰ ਸਲਿੱਪ ਹੋਣ ਕਾਰਨ ਉਹ ਛੱਪੜ ’ਚ ਡਿੱਗ ਗਿਆ ਹੋਵੇਗਾ।

Advertisement

Advertisement
Tags :
ਛੱਪੜਤਿੰਨਪਿੰਡਮਿਲੀਲੜਕੇਲਾਪਤਾਵਿੱਚੋਂ
Advertisement