ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹ ਦੇ ਪਾਣੀ ’ਚੋਂ ਸਿੰਘ ਭਗਵੰਤਪੁਰਾ ਵਾਸੀ ਦੀ ਲਾਸ਼ ਬਰਾਮਦ

07:44 AM Jul 13, 2023 IST

ਪੱਤਰ ਪ੍ਰੇਰਕ
ਰੂਪਨਗਰ, 12 ਜੁਲਾਈ
ਕੁਰਾਲੀ-ਰੂਪਨਗਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਸਿੰਘ ਭਗਵੰਤਪੁਰਾ ਵਿੱਚ ਹੜ੍ਹ ਦੇ ਪਾਣੀ ’ਚੋਂ ਇੱਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਗਰੀਬ ਪਰਿਵਾਰ ਨਾਲ ਸਬੰਧਤ ਗੁਰਦੇਵ ਸਿੰਘ ਵਜੋਂ ਹੋਈ ਹੈ। ਪਿੰਡ ਵਾਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਟਰੱਕਾਂ ਵਿੱਚ ਸੀਮਿੰਟ ਦੀਆਂ ਬੋਰੀਆਂ ਅੱਦਣ ਦਾ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਬੀਤੀ 9 ਜੁਲਾਈ ਨੂੰ ਆਪਣੇ ਘਰ ਤੋਂ ਕੰਮ ’ਤੇ ਗਿਆ ਸੀ ਅਤੇ ਉਸੇ ਦਨਿ ਤੋਂ ਲਾਪਤਾ ਸੀ। ਇਲਾਕੇ ਵਿੱਚ ਹੜ੍ਹ ਦਾ ਪਾਣੀ ਕੁਝ ਘਟਣ ਮਗਰੋਂ ਅੱਜ ਉਸ ਦੀ ਲਾਸ਼ ਸਥਾਲਕ ਇੰਡੀਅਨ ਪਟਰੌਲ ਪੰਪ ਸਿੰਘ ਭਗਵੰਤਪੁਰ ਕੋਲੋਂ ਬਰਾਮਦ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਮੀ ਮਾਰਗ ਅਥਾਰਿਟੀ ਨੇ ਕੌਮੀ ਮਾਰਗ ਦੀ ਉਸਾਰੀ ਵੇਲੇ ਪੁਲੀਆਂ ਦੀ ਚੌੜਾਈ ਤੇ ਉਚਾਈ ਨਾ ਵਧਾਏ ਜਾਣ ਕਰਕੇ ਥੋੜ੍ਹੇ ਮੀਂਹ ਮਗਰੋਂ ਹੀ ਹੜ੍ਹ ਵਰਗੇ ਹਾਲਤ ਪੈਦਾ ਹੋ ਜਾਂਦੇ ਹਨ।

Advertisement

Advertisement
Tags :
’ਚੋਂਸਿੰਘਹੜ੍ਹਪਾਣੀ:ਬਰਾਮਦਭਗਵੰਤਪੁਰਾਲਾਸ਼ਵਾਸੀ
Advertisement