ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਹਿਰ ’ਚ ਰੁੜ੍ਹੇ ਦੋ ਨੌਜਵਾਨਾਂ ’ਚੋਂ ਇੱਕ ਦੀ ਲਾਸ਼ ਮਿਲੀ

08:49 AM Jul 08, 2023 IST
ਨਹਿਰ ਵਿੱਚ ਡੁੱਬੇ ਨੌਜਵਾਨ ਦੀ ਭਾਲ ਕਰਦੇ ਹੋਏ ਐੱਨਡੀਆਰਐੱਫ ਦੇ ਜਵਾਨ। -ਫੋਟੋ: ਪਵਨ ਸ਼ਰਮਾ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
ਇਥੇ ਸਰਹਿੰਦ ਨਹਿਰ ’ਚ ਲੰਘੀ ਰਾਤ ਰੁੜ੍ਹੇ ਦੋ ਨੌਜਵਾਨਾਂ ’ਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਦੂਜਾ ਹਾਲੇ ਵੀ ਲਾਪਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਾਰਸ (23) ਪੁੱਤਰ ਬਬਲੂ ਵਾਸੀ ਬਲਰਾਮ ਨਗਰ ਗਲੀ ਨੰਬਰ 10/11 ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਜੌਗਰ ਪਾਰਕ ਨੇੜੇ ਇਕ ਨੌਜਵਾਨ ਨਹਿਰ ’ਚ ਡਿੱਗ ਪਿਆ ਤਾਂ ਉਸ ਨੂੰ ਬਚਾਉਣ ਲਈ ਉਸ ਦੇ ਤਿੰਨ ਸਾਥੀਆਂ ਨੇ ਨਹਿਰ ਵਿੱਚ ਛਾਲਾਂ ਮਾਰ ਦਿੱਤੀਆਂ। ਜਦੋਂ ਇਹ ਪਾਣੀ ਦੇ ਤੇਜ਼ ਵਹਾਅ ’ਚ ਡੁੱਬਣ ਲੱਗੇ ਤਾਂ ਇਨ੍ਹਾਂ ਵਿੱਚੋਂ ਦੋ ਨੂੰ ਆਸ-ਪਾਸ ਦੇ ਲੋਕਾਂ ਨੇ ਬਾਹਰ ਕੱਢ ਲਿਆ ਜਦ ਕਿ ਦੋ ਜਣੇ ਰੁੜ੍ਹ ਗਏ। ਲੰਘੀ ਰਾਤ ਤੋਂ ਹੀ ਸਮਾਜ ਸੇਵੀ ਸੰਗਠਨਾਂ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਸਨ ਅਤੇ ਤੜਕਸਾਰ ਐੱਨਡੀਆਰਐਫ ਦੀ ਟੀਮ ਵੀ ਬਚਾਅ ਕਾਰਜਾਂ ਲਈ ਪਹੁੰਚ ਗਈਆਂ। ਇਸ ਦੌਰਾਨ ਹੋਰ ਲੋਕ ਵੀ ਸਵੈ-ਇੱਛਾ ਨਾਲ ਇਸ ਕੰਮ ਵਿਚ ਜੁਟ ਗਏ ਤਾਂ ਗੁਆਚੇ ਨੌਜਵਾਨਾਂ ’ਚੋਂ ਇਕ ਦੀ ਲਾਸ ਪਾਣੀ ਵਿੱਚੋਂ ਲੱਭ ਗਈ, ਦੂਜੇ ਲੜਕੇ ਨਿਤਿਨ ਸ਼ਰਮਾ (16) ਦੀ ਭਾਲ ਸਰਗਰਮੀ ਨਾਲ ਜਾਰੀ ਹੈ। ਦੱਸਣ ਅਨੁਸਾਰ ਇਹ ਪੰਜੇ ਦੋਸਤ ਇੱਕ ਬੱਚੇ ਦੇ ਜਨਮ ਦੀ ਖ਼ੁਸ਼ੀ ’ਚ ਪਾਰਟੀ ਕਰਨ ਲਈ ਨਹਿਰ ਕੰਢੇ ਆਏ ਸਨ ਅਤੇ ਇਹ ਦੁਖਾਂਤ ਵਾਪਰ ਗਿਆ।

Advertisement

Advertisement
Tags :
’ਚੋਂਨਹਿਰਨੌਜਵਾਨਾਂਮਿਲੀਰੁਡ਼੍ਹੇ
Advertisement